Fri, Apr 19, 2024
Whatsapp

ਬੈਡਮਿੰਟਨ 'ਚ ਪੀਵੀ ਸਿੰਧੂ ਪਹੁੰਚੀ Knockouts 'ਚ, ਹਾਂਗਕਾਂਗ ਦੀ Ngan Yi Cheung ਨੂੰ 2-0 ਨਾਲ ਹਰਾਇਆ

Written by  Jashan A -- July 28th 2021 08:57 AM -- Updated: July 28th 2021 09:12 AM
ਬੈਡਮਿੰਟਨ 'ਚ ਪੀਵੀ ਸਿੰਧੂ ਪਹੁੰਚੀ Knockouts 'ਚ, ਹਾਂਗਕਾਂਗ ਦੀ Ngan Yi Cheung ਨੂੰ 2-0 ਨਾਲ ਹਰਾਇਆ

ਬੈਡਮਿੰਟਨ 'ਚ ਪੀਵੀ ਸਿੰਧੂ ਪਹੁੰਚੀ Knockouts 'ਚ, ਹਾਂਗਕਾਂਗ ਦੀ Ngan Yi Cheung ਨੂੰ 2-0 ਨਾਲ ਹਰਾਇਆ

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics )ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਤੇ ਆਏ ਦਿਨ ਵੱਖ-ਵੱਖ ਟੀਮਾਂ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀ ਹਾਕੀ ਟੀਮ ਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (PV SINDHU) ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਅੱਜ ਬੈਡਮਿੰਟਨ 'ਚ ਪੀਵੀ ਸਿੰਧੂ (PV Sindhu) ਦਾ ਮੁਕਾਬਲਾ ਹਾਂਗਕਾਂਗ ਦੀ ਨੇਗਾਨ ਯੀ ਚਿਯੁੰਨ ਨਾਲ ਹੋਇਆ। ਜਿਸ 'ਚ ਪੀਵੀ ਸਿੰਧੂ ਨੇ ਆਪਣੀ ਸ਼ਾਨਦਾਰ ਖੇਡ ਦਿਖਾਈ ਤੇ ਆਪਣੇ ਵਿਰੋਧੀ ਨੂੰ 2-0 ਨਾਲ ਹਰਾਇਆ ਤੇ ਹੁਣ ਉਹ ਨਾਕ-ਆਊਟ 'ਚ ਪਹੁੰਚ ਗਈ ਹੈ। ਹੋਰ ਪੜ੍ਹੋ: ਯੂ.ਪੀ ਦੇ ਬਾਰਾਬੰਕੀ ‘ਚ ਭਿਆਨਕ ਸੜਕ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ, 18 ਲੋਕਾਂ ਦੀ ਹੋਈ ਮੌਤ ਉਥੇ ਹੀ ਪੁਰਸ਼ ਤੀਰਅੰਦਾਜ਼ੀ 'ਚ ਤਰੁਣਦੀਪ ਰਾਏ ਨੇ ਯੂਕਰੇਨ ਦੇ ਓਲੇਕਸੀ ਹੁਣਬੀਨ ਦੇ ਖਿਲਾਫ 6-4 ਤੋਂ ਮੁਕਾਬਲਾ ਜਿੱਤ ਕੇ ਦੂਸਰੇ ਦੌਰ 'ਚ ਪ੍ਰਵੇਸ਼ ਕੀਤਾ, ਜਿਥੇ ਉਸ ਨੂੰ ਇਜ਼ਰਾਈਲ ਦੇ ਇਤਾਯੇ ਸੈਣੀ ਦੇ ਹੱਥੋਂ ਹਾਰ ਸਾਹਮਣਾ ਕਰਨਾ ਪਿਆ। ਨਾਲ ਹੀ ਮਹਿਲਾ ਹਾਕੀ 'ਚ ਭਾਰਤ ਨੂੰ ਬ੍ਰਿਟੇਨ ਦੇ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -PTC News

Top News view more...

Latest News view more...