ਮੁੱਖ ਮੰਤਰੀ ਵੱਲੋਂ ਆੜ੍ਹਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ ‘ਤੇ ਐਫ.ਸੀ.ਆਈ ਕੋਲ ਉਠਾਉਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼

ਆੜ੍ਹਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ 'ਤੇ ਐਫ.ਸੀ.ਆਈ ਕੋਲ ਉਠਾਉਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼
ਆੜ੍ਹਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ 'ਤੇ ਐਫ.ਸੀ.ਆਈ ਕੋਲ ਉਠਾਉਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼

ਮੁੱਖ ਮੰਤਰੀ ਵੱਲੋਂ ਆੜ੍ਹਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ ‘ਤੇ ਐਫ.ਸੀ.ਆਈ ਕੋਲ ਉਠਾਉਣ ਲਈ ਖੁਰਾਕ ਵਿਭਾਗ ਨੂੰ ਨਿਰਦੇਸ਼

ਕਣਕ ਦੀ ਨਿਰਵਿਘਣ ਖਰੀਦ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਪ੍ਰਬੰਧਾਂ ਵਾਸਤੇ ਆੜ੍ਹਤੀਆਂ ਨੂੰ ਆਖਿਆ

ਚੰਡੀਗੜ੍ਹ, 11 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ ‘ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ) ਕੋਲ ਉਠਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ |

ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦਾ ਇਕ ਵਫ਼ਦ ਅੱਜ ਆਪਣੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਮਿਲਿਆ | ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਆੜ੍ਹਤੀਆਂ ਦੀਆਂ ਚਿੰਤਾਵਾਂ ਦੇ ਹੱਲ ਲਈ ਪੂਰਾ ਸਮਰਥਨ ਦੇਣ ਦਾ ਵਫ਼ਦ ਨੂੰ ਭਰੋਸਾ ਦਿਵਾਇਆ |

ਮੁੱਖ ਮੰਤਰੀ ਨੇ ਖੁਰਾਕ ਵਿਭਾਗ ਨੂੰ ਕਿਹਾ ਕਿ ਉਹ ਸਾਲ 2015-16 ਅਤੇ 2016-17 ਦੇ ਲਦਾਈ ਅਤੇ ਮਜ਼ਦੂਰੀ ਚਾਰਜਿਜ਼ ਦੀ ਸ਼ਕਲ ਵਿਚ ਲੰਬਿਤ ਪਏ ਭੁਗਤਾਨ ਦਾ ਮੁੱਦਾ ਫੌਰੀ ਤੌਰ ‘ਤੇ ਐਫ.ਸੀ.ਆਈ ਕੋਲ ਉਠਾਵੇ | ਉਨ੍ਹਾਂ ਨੇ ਇਹ ਨਿਰਦੇਸ਼ ਉਸ ਵੇਲੇ ਜਾਰੀ ਕੀਤੇ ਜਦੋਂ ਆੜ੍ਹਤੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਹ ਮੁੱਦਾ ਐਫ.ਸੀ.ਆਈ ਕੋਲ ਉਠਾ ਰਹੇ ਹਨ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ |

ਹਾੜ੍ਹੀ ਦੇ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿਚ ਆ ਰਹੀ ਕਣਕ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਣਕ ਦੀ ਨਿਰਵਿਘਣ ਖਰੀਦ ਅਤੇ ਚੁਕਾਈ ਦੇ ਊਣਤਾਈਆਂ ਰਹਿਤ ਪ੍ਰਬੰਧ ਕਰਨ ਲਈ ਆੜ੍ਹਤੀਆਂ ਨੂੰ ਆਖਿਆ |

ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀ ਭਾਈਚਾਰੇ ਦੀ ਭਲਾਈ ਦੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਵਫ਼ਦ ਦੇ ਮੈਂਬਰਾਂ ਨੇ ਸਰਾਹਨਾ ਕੀਤੀ ਅਤੇ ਉਨ੍ਹਾਂ ਨੇ ਪਿਛਲੇ ਦੋ ਸੀਜ਼ਨਾਂ ਦੌਰਾਨ ਅਨਾਜ ਦੀ ਨਿਰਵਿਘਣ ਖਰੀਦ ਅਤੇ ਚੁਕਾਈ ਦੇ ਨਾਲ ਨਾਲ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ |

—PTC News