Advertisment

ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ 'ਤੇ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਵੱਡਾ ਬਿਆਨ

author-image
Jashan A
Updated On
New Update
ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ 'ਤੇ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਵੱਡਾ ਬਿਆਨ
Advertisment
ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ 'ਤੇ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਵੱਡਾ ਬਿਆਨ,ਨਵੀਂ ਦਿੱਲੀ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ‘ਤੇ ਉਪਲੱਬਧ ਲਿੰਕ ਨੂੰ ਕੋਈ ਵੀ ਕਰੇ ਸ਼ੇਅਰ ਸਾਨੂੰ ਇਤਰਾਜ਼ ਨਹੀਂ ਹੈ। Rabindra Narayan on Daily Hukamnama controversy Sri Harmandir Sahibਉਹਨਾਂ ਦੱਸਿਆ ਕਿ ‘ਸੰਗਤ ਨਹੀਂ ਬਲਕਿ ਗੁਰਬਾਣੀ ਦਾ ਸਿਗਨਲ ਚੋਰੀ ਕਰਕੇ ਉਸਦਾ ਗਲਤ ਇਸਤੇਮਾਲ ਕਰਨ ਵਾਲੀਆਂ ਕੁਝ ਸੰਸਥਾਵਾਂ ਹੀ ਇਤਰਾਜ਼’ ਜਤਾ ਰਹੀਆਂ ਹਨ ਤੇ ‘ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਉਨਲੋਡ ਕਰ ਆਪਣੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਹੋਰ ਪੜ੍ਹੋ:
Advertisment
ਦਸਤਾਰ ਸਜਾ ਕੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਪੀਟੀਸੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ‘ਹੁਕਮਨਾਮੇ ਦੀ ਆੜ ‘ਚ ਨਿੱਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਪ੍ਰਮੋਟ ਹੋ ਰਹੀਆਂ ਹਨ, ਜਿਸ ਦਾ ਬਕਾਇਦਾ ਸਬੂਤ ਵੀ ਉਹਨਾਂ ਨੇ ਦਿਖਾਇਆ। publive-imageਉਹਨਾਂ ਇਹ ਸਪਸ਼ਟ ਕੀਤਾ ਕਿ ਉਹਨਾਂ ਦਾ ਐੱਸਜੀਪੀਸੀ ਨਾਲ ਕਰਾਰ ਹੁਣ ਦਾ ਨਹੀਂ ਬਲਕਿ ਟੋਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਨੂੰ ਹਾਈਕੋਰਟ ਨੇ ਬਿਲਕੁਲ ਸਹੀ ਦੱਸਿਆ ਹੈ। Rabindra Narayan on Daily Hukamnama controversy Sri Harmandir Sahibਉਹਨਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਅਤੇ ਦਿੱਲੀ ਕਮੇਟੀ ਚੈਨਲਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਲਈ ਮੋਟੀ ਰਕਮ ਦਿੰਦੀ ਸੀ। ਪਰ ਪੀਟੀਸੀ ਸੇਵਾ ਵਜੋਂ ਹਰ ਸਾਲ ਐਸਜੀਪੀਸੀ ਨੂੰ 1 ਕਰੋੜ 70 ਲੱਖ ਨਕਦ ਅਤੇ 4 ਕਰੋੜ ਤੋਂ ਵੱਧ ਦਾ ਪ੍ਰਚਾਰ ਲਈ ਫ੍ਰੀ ਏਅਰ ਟਾਈਮ’ ਦਿੰਦਾ ਹੈ।
Advertisment
ਅੱਗੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਪਿਛਲੇ 20 ਸਾਲਾ ਤੋਂ ਦੁਨੀਆ ਭਰ 'ਚ ਗੁਰਬਾਣੀ ਘਰ ਘਰ ਪਹੁੰਚਾਉਣ ਦੀ ਨਿਰੰਤਰ ਸੇਵਾ ਨਿਭਾ ਰਹੇ ਹਾਂ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News  -
punjab-news punjabi-news sri-harmandir-sahib daily-hukamnama-controversy
Advertisment

Stay updated with the latest news headlines.

Follow us:
Advertisment