ਯੂਪੀ ਦੀ MLA ਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

Raebareli MLA Aditi Singh And Punjab Congress MLA Angad Singh Wedding
ਯੂਪੀ ਦੀ MLAਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ 'ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

ਯੂਪੀ ਦੀ MLA ਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ:ਨਵੀਂ ਦਿੱਲੀ : ਯੂਪੀ ਦੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਅਤੇਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਵੀਰਵਾਰ ਨੂੰ ਵਿਆਹ ਬੰਧਨ ‘ਚ ਬੱਝ ਗਏ ਹਨ।

Raebareli MLA Aditi Singh And Punjab Congress MLA Angad Singh Wedding
ਯੂਪੀ ਦੀ MLAਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

ਇਸ ਦੌਰਾਨ ਅਦਿਤੀ ਸਿੰਘ ਨੇ ਦਿੱਲੀ ਦੇ ਐਮ.ਜੀ ਰੋਡ ਸਥਿਤ ਜੋਰਬਾਹੋਟਲ ‘ਚਅੰਗਦ ਸੈਣੀ ਨਾਲ ਸੱਤ ਫੇਰੇ ਲਏ ਹਨ। ਇਸ ਮੌਕੇ ਲੋਕਾਂ ਨੇ ਫੁੱਲਾਂ ਦੀ ਬਾਰਿਸ਼ ਕਰ ਕੇ ਨਵੇਂ ਜੋੜੇ ਨੂੰ ਅਸ਼ੀਰਵਾਦ ਦਿੱਤਾ ਹੈ। ਲਾੜੇ ਨੇ ਕ੍ਰੀਮ ਰੰਗ ਦੀ ਸ਼ੇਰਵਾਨੀ ਤੇ ਲਾੜੀ ਨੇ ਕ੍ਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ।

Raebareli MLA Aditi Singh And Punjab Congress MLA Angad Singh Wedding
ਯੂਪੀ ਦੀ MLAਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

ਇਸ ਦੌਰਾਨ ਵਿਆਹ ਦੀਆਂ ਰਸਮਾਂ ਹਿੰਦੂ ਤੇ ਸਿੱਖ ਰੀਤੀ ਰਿਵਾਜ਼ ਨਾਲ ਸੰਪੰਨ ਹੋਈਆਂ ਹਨ। ਛਤਰਪੁਰ ਦੇ ਜੋਰਬਾ ਹੋਟਲ ‘ਚ ਹੋਏ ਵਿਆਹ ਸਮਾਗਮ ‘ਚ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ,ਪੰਜਾਬ ਤੇ ਦਿੱਲੀ ਦੇ ਵੀ ਲੋਕ ਸ਼ਾਮਲ ਹੋਏ ਸਨ। ਵਿਆਹ ਤੋਂ ਇੱਕ ਦਿਨ ਪਹਿਲਾਂ ਅਦਿਤੀ ਸਿੰਘ ਦੀ ਮਹਿੰਦੀ ਦੀ ਰਸਮ ਹੋਈ ਸੀ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਮਹਿੰਦੀ ਸਮਾਗਮ ਵਿਚ ਸ਼ਾਮਲ ਹੋਈਆਂ ਸਨ।

Raebareli MLA Aditi Singh And Punjab Congress MLA Angad Singh Wedding
ਯੂਪੀ ਦੀ MLAਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

ਹਾਲ ਹੀ ਵਿੱਚ ਅਦਿਤੀ ਸਿੰਘ ਦੇ ਪਿਤਾ ਅਖਿਲੇਸ਼ ਸਿੰਘ ਦੀ ਮੌਤ ਹੋ ਗਈ ਸੀ ਪਰ ਵਿਆਹ ਦੀ ਤਰੀਕ ਨਹੀਂ ਬਦਲੀ ਗਈ। ਅਦਿਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਸੀ ਕਿ ਜੇ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਵਿਆਹ ਦੀ ਤਾਰੀਖ ਨਹੀਂ ਬਦਲਣੀ ਚਾਹੀਦੀ। ਉਨ੍ਹਾਂ ਦੀ ਇੱਛਾ ਕਰਕੇ ਹੀ ਵਿਆਹ ਦੀ ਤਾਰੀਖ ਨੂੰ ਨਹੀਂ ਬਦਲਿਆ ਗਿਆ। ਵਿਆਹ ਵਾਲੇ ਦਿਨ ਅਦਿਤੀ ਸਿੰਘ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਯਾਦ ਕਰ ਰਹੀ ਹੈ।

Raebareli MLA Aditi Singh And Punjab Congress MLA Angad Singh Wedding
ਯੂਪੀ ਦੀ MLAਅਦਿਤੀ ਸਿੰਘ ਤੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਵਿਆਹ ਦੇ ਬੰਧਨ ‘ਚ ਬੱਝੇ , ਦੇਖੋ ਖ਼ੂਬਸੂਰਤ ਤਸਵੀਰਾਂ

ਦੱਸ ਦੇਈਏ ਕਿ ਅੰਗਦ ਸਿੰਘ ਸੈਣੀਅਤੇ ਅਦਿਤੀ ਸਿੰਘ 2017 ‘ਚ ਵਿਧਾਇਕ ਬਣੇ ਸਨ ਅਤੇ ਦੋਵੇਂ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇੱਕ ਦਿਨ ਪਹਿਲਾਂ ਅਦਿਤੀ ਸਿੰਘ ਨੇ ਕਿਹਾ ਸੀ ਕਿ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵਿਆਹ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਾ ਕੋਈ ਉਨ੍ਹਾਂ ਦੀ ਆਪਸ ਵਿੱਚ ਪਹਿਲਾਂ ਤੋਂ ਕੋਈ ਜਾਣ ਪਛਾਣ ਸੀ ਤੇ ਨਾ ਹੀ ਕੋਈ ਅਫੇਅਰ ਸੀ। ਪੰਜਾਬ ਦੇ ਨਵਾਂ ਸ਼ਹਿਰ ਵਿੱਚ 23 ਨਵੰਬਰ ਨੂੰ ਇੱਕਰਿਸੈਪਸ਼ਨ ਰੱਖੀ ਗਈ ਹੈ। ਇਸ ਦੇ ਨਾਲ ਹੀ ਰਾਏਬਰੇਲੀ ਵਿਚ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
-PTCNews