Thu, Apr 25, 2024
Whatsapp

ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ

Written by  Jashan A -- May 29th 2019 07:39 PM
ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ

ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ

ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ,ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਅਤੇ ਕਾਂਗਰਸ ਪਾਰਟੀ ਉੱਤੇ ਨਹਿਰੂ-ਇੰਦਰਾ ਗਾਂਧੀ ਦਾ ਕਬਜ਼ਾ ਕਾਇਮ ਰੱਖਣ ਲਈ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਸਮਰਥਨ ਮੰਗ ਰਿਹਾ ਹੈ। ਜਗਦੀਸ਼ ਟਾਈਟਲਰ ਨੂੰ ਕਾਂਗਰਸ ਪ੍ਰਧਾਨ ਦੀ ਰਿਹਾਇਸ਼ ਦੇ ਬਾਹਰ ਘੁੰਮਦਾ ਵਿਖਾਉਣ ਵਾਲੇ ਵੀਡਿਓ ਕਲਿੱਪ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹਰਕਤ ਵੇਖ ਕੇ ਸਾਰਿਆਂ ਨੂੰ ਭਾਰੀ ਸਦਮਾ ਲੱਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਦਿੱਲੀ ਦੇ ਬੁੱਚੜ ਅਤੇ ਰਾਹੁਲ ਗਾਂਧੀ ਵਿਚਕਾਰ ਬਹੁਤ ਨੇੜਤਾ ਹੈ ਅਤੇ ਗਾਂਧੀ ਪਰਿਵਾਰ ਨੂੰ ਜਦੋਂ ਦੀ ਲੋੜ ਹੁੰਦੀ ਹੈ ਤਾਂ ਇਹ 1984 ਦੇ ਦੋਸ਼ੀਆਂ ਦੀ ਮੱਦਦ ਲੈਂਦਾ ਹੈ। ਉਹਨਾਂ ਕਿਹਾ ਕਿ ਹੁਣ ਲੋਕ ਸਮਝ ਸਕਦੇ ਹਨ ਕਿ ਰਾਹੁਲ ਗਾਂਧੀ ਨੇ ਕਿਉਂ ਹਮੇਸ਼ਾਂ ਜਗਦੀਸ਼ ਟਾਇਟਲਰ ਦਾ ਬਚਾਅ ਕੀਤਾ ਹੈ ਅਤੇ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਕਿ ਜਗਦੀਸ਼ ਟਾਇਟਲਰ ਨੇ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਅਤੇ ਉਹਨਾਂ ਦੀਆਂ ਸੰਪਤੀਆਂ ਨੂੰ ਅੱਗਾਂ ਲਾਉਣ ਵਾਲੇ ਕਾਂਗਰਸੀ ਗੁੰਡਿਆਂ ਦੀ ਅਗਵਾਈ ਕੀਤੀ ਸੀ, ਰਾਹੁਲ ਨੇ ਉਸ ਨੂੰ ਪਾਰਟੀ ਵਿਚੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਆਪਣੇ ਪਿਤਾ ਦੇ ਕਰੀਬੀ ਦੋਸਤ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਇੱਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਇਹ ਟਿੱਪਣੀ ਕਿ 1984 ਕਤਲੇਆਮ ਵਿਚ ਕਿਸੇ ਕਾਂਗਰਸੀ ਆਗੂ ਦੀ ਕੋਈ ਭੂਮਿਕਾ ਨਹੀਂ ਸੀ, ਨੂੰ ਇਸ ਸੰਦਰਭ ਵਿਚ ਸਮਝਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਹਮੇਸ਼ਾਂ ਆਪਣੇ ਨੇੜੇ ਰੱਖਿਆ ਹੈ। ਹਾਲ ਹੀ ਵਿਚ ਉਸ ਨੇ ਇੱਕ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਹੈ। ਇਹੀ ਕਾਰਣ ਹੈ ਕਿ ਜਗਦੀਸ਼ ਟਾਈਟਲਰ ਨੇ ਮਿਹਰਬਾਨੀ ਦਾ ਮੁੱਲ ਮੋੜਿਆ ਹੈ ਅਤੇ ਹੁਣ ਰਾਹੁਲ ਦਾ ਸਮਰਥਨ ਕਰਨ ਲਈ ਰਚੇ ਡਰਾਮੇ ਵਿਚ ਕਾਂਗਰਸ ਪ੍ਰਧਾਨ ਦੀ ਰਿਹਾਇਸ਼ ਅੱਗੇ ਡੇਰੇ ਲਾਈ ਬੈਠਾ ਹੈ। ਹੋਰ ਪੜ੍ਹੋ:ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਆਰਐਸਐਸ ਮਾਣਹਾਨੀ ਕੇਸ ਵਿਚ ਹੋਏ ਤੈਅ ਦੋਸ਼ ਇਹ ਟਿੱਪਣੀ ਕਰਦਿਆਂ ਕਿ ਜਗਦੀਸ਼ ਟਾਈਟਲਰ ਵੱਲੋਂ ਕੀਤੀਆਂ ਅਪੀਲਾਂ 'ਜੋ ਹੂਆ ਸੋ ਹੂਆ' ਜਿਹੀ ਸ਼ਰਮਨਾਕ ਟਿੱਪਣੀ ਦਾ ਢੰਡੋਰਾ ਪਿੱਟਣ ਦੇ ਸਮਾਨ ਹਨ, ਅਕਾਲੀ ਆਗੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਮਗਰਮੱਛ ਦੇ ਹੰਝੂ ਵਹਾ ਸਕਦਾ ਹੈ, ਪਰ ਤੱਥ ਇਹ ਹੈ ਕਿ ਉਸ ਵੱਲੋਂ ਆਪਣੀ ਪ੍ਰਧਾਨਗੀ ਸਲਾਮਤ ਰੱਖਣ ਲਈ ਜਗਦੀਸ਼ ਟਾਇਟਲਰ ਵਰਗਿਆਂ ਦੀ ਹਮਾਇਤ ਮੰਗਣਾ ਸਾਬਿਤ ਕਰਦਾ ਹੈ ਕਿ ਉਸ ਨੂੰ 1984 ਵਿਚ ਦਿੱਲੀ ਅੰਦਰ ਸਿੱਖਾਂ ਦੇ ਕੀਤੇ ਕਤਲੇਆਮ ਵਿਚ ਆਪਣੀ ਪਰਿਵਾਰ ਦੀ ਭੂਮਿਕਾ ਹੋਣ ਉੱਤੇ ਰੱਤੀ ਭਰ ਵੀ ਪਛਤਾਵਾ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ 1984 ਦੇ ਦੋਸ਼ੀਆਂ ਦਾ ਮੁੜ ਵਸੇਬਾ ਕਰਨ ਵਾਲੀ ਇਸ ਸਾਜ਼ਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ। ਅਸੀਂ ਉਸ ਨੂੰ ਜਨਤਕ ਜੀਵਨ ਤੋਂ ਪਰ੍ਹੇ ਰੱਖਣ ਲਈ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉੁਣ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਅਤੇ ਤਦ ਤਕ ਟਿਕ ਕੇ ਨਹੀਂ ਬੈਠਾਂਗੇ, ਜਦ ਤਕ ਸਿੱਖ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਦਾ ਪਰਦਾਫਾਸ਼ ਨਹੀਂ ਹੋ ਜਾਂਦਾ। -PTC News


Top News view more...

Latest News view more...