ਮੁੱਖ ਖਬਰਾਂ

ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

By Jashan A -- July 03, 2019 4:07 pm -- Updated:Feb 15, 2021

ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ,ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲੋਕ ਸਭਾ ਚੋਣਾਂ 'ਚ ਹਾਰ ਦੀ ਉਹਨਾਂ ਨੇ ਜਿੰਮੇਵਾਰੀ ਲਈ ਹੈ।ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਸਤੀਫਾ ਜਨਤਕ ਕੀਤਾ ਹੈ। ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪ੍ਰਧਾਨ ਸ਼ਬਦ ਹਟਾ ਕੇ ਕਾਂਗਰਸ ਮੈਂਬਰ ਲਿਖ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ 23 ਮਈ ਨੂੰ 2019 ਨੂੰ ਆਏ ਲੋਕ ਸਭਾ ਨਤੀਜਿਆਂ ਤੋਂ ਬਾਅਦ ਰਾਹੁਲ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ।ਰਾਹੁਲ ਨੇ ਜਦੋਂ ਤੋਂ ਅਸਤੀਫੇ ਦੇਣ ਦੀ ਗੱਲ ਆਖੀ, ਉਦੋਂ ਤੋਂ ਪਾਰਟੀ ਵਿਚ ਹਲਚਲ ਮੱਚ ਗਈ ਸੀ।

ਹੋਰ ਪੜ੍ਹੋ:ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਨੇ ਅਮੇਠੀ ਤੋਂ ਚੋਣ ਲੜ੍ਹੀ ਸੀ, ਜਿਸ ‘ਤੇ ਉਹਨਾਂ ਨੂੰ ਬੁਰੀ ਹਾਰ ਮਿਲੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਆਖੀ ਸੀ।
-PTC News

  • Share