Advertisment

ਚੀਨ ਦੇ ਮੁੱਦੇ ਤੇ ਰਾਹੁਲ ਗਾਂਧੀ ਨੇ ਮੁੜ ਘੇਰੇ ਪੀਐੱਮ ਮੋਦੀ, ਦੱਸਿਆ ਕਾਇਰ

author-image
Jagroop Kaur
New Update
ਚੀਨ ਦੇ ਮੁੱਦੇ ਤੇ ਰਾਹੁਲ ਗਾਂਧੀ ਨੇ ਮੁੜ ਘੇਰੇ ਪੀਐੱਮ ਮੋਦੀ, ਦੱਸਿਆ ਕਾਇਰ
Advertisment
ਕਾਂਗਰਸ ਦੇ ਸਾਬਕਾ ਪ੍ਰਧਾਨ Rahul gandhi ਇਹਨੀ ਦਿਨੀਂ ਕਾਫੀ ਫਾਰਮ 'ਚ ਹਨ ਅਤੇ ਲਗਾਤਾਰ ਕਿਸਾਨਾਂ ਦਾ ਮੁੱਦਾ ਚੁੱਕ ਰਹੇ ਹਨ ਇਹਨਾਂ ਹੀ ਨਹੀਂ ਹੋਰ ਵੀ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਇਸੇ ਤਰ੍ਹਾਂ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਚਾਈਨਾ ,ਮੁੱਦੇ 'ਤੇ ਬੋਲਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਭਾਰਤ ਮਾਤਾ ਦਾ ਇਕ ਟੁੱਕੜਾ' ਚੀਨ ਨੂੰ ਦੇ ਦਿੱਤਾ। ਉਨ੍ਹਾਂ ਇਹ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚੀਨ ਦੇ ਸਾਹਮਣੇ ਝੁੱਕ ਗਏ ਅਤੇ ਉਨ੍ਹਾਂ ਨੇ ਫ਼ੌਜੀਆਂ ਦੀ ਸ਼ਹਾਦਤ ਨਾਲ ਵਿਸ਼ਵਾਸਘਾਤ ਕੀਤਾ ਹੈ।
Advertisment

Also Read | ਗੰਭੀਰ ਬਿਮਾਰੀ ਨਾਲ ਜੂਝ ਰਹੀ ਬੱਚੀ ਲਈ ਪ੍ਰਧਾਨ ਮੰਤਰੀ ਨੇ ਦਿੱਤਾ

ਰਾਹੁਲ ਗਾਂਧੀ ਨੇ ਕਿਹਾ,''ਵੀਰਵਾਰ ਨੂੰ ਰੱਖਿਆ ਮੰਤਰੀ ਨੇ ਦੋਹਾਂ ਸਦਨਾਂ 'ਚ ਬਿਆਨ ਦਿੱਤਾ। ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ ਇਹ ਹੈ ਕਿ ਇਸ ਗਤੀਰੋਧ ਦੇ ਸ਼ੁਰੂਆਤ ਤੋਂ ਹੀ ਭਾਰਤ ਦਾ ਇਹ ਰੁਖ ਰਿਹਾ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰੱਖਿਆ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਸੀਂ ਫਿੰਗਰ 4 ਤੋਂ ਫਿੰਗਰ 3 ਤੱਕ ਆ ਗਏ।'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੇ ਭਾਰਤੀ ਸਰਹੱਦ ਚੀਨ ਨੂੰ ਕਿਉਂ ਦਿੱਤੀ?publive-image ਪੜ੍ਹੋ ਹੋਰ ਖ਼ਬਰਾਂ : 
Advertisment
ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ    ਇਸ ਦਾ ਜਵਾਬ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਦੇਣਾ ਹੈ। ਦੇਪਸਾਂਗ ਇਲਾਕੇ 'ਚ ਚੀਨ ਸਾਡੀ ਸਰਹੱਦ ਅੰਦਰ ਆਇਆ ਹੈ। ਇਸ ਬਾਰੇ ਰੱਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ।''ਉਹਨਾਂ ਕਿਹਾ ਕਿ ''ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਵਿੱਤਰ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ, ਉਨ੍ਹਾਂ ਨੇ ਭਾਰਤ ਮਾਤਾ ਦਾ ਇਕ ਟੁੱਕੜਾ ਚੀਨ ਨੂੰ ਦੇ ਦਿੱਤਾ ਹੈ।publive-image ਪੜ੍ਹੋ ਹੋਰ ਖ਼ਬਰਾਂ :ਲੋਕ ਸਭਾ ‘ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ’ ਦੀ ਤਰਜ਼ ‘ਤੇ ਚੱਲ ਰਹੀ ਹੈ  ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸੰਸਦ ਦੇ ਦੋਹਾ ਸਦਨਾਂ ਨੂੰ ਦੱਸਿਆ ਕਿ ਚੀਨ ਨਾਲ ਪੈਂਗੋਗ ਝੀਲ ਦੇ ਉੱਤਰ ਅਤੇ ਦੱਖਣ ਕਿਨਾਰਿਆਂ 'ਤੇ ਫ਼ੌਜੀਆਂ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ ਅਤੇ ਭਾਰਤ ਨੇ ਇਸ ਗੱਲਬਾਤ 'ਚ ਕੁਝ ਵੀ ਗਵਾਇਆ ਨਹੀਂ ਹੈ।Image result for rahul gandhi on china ਦੱਸਣਯੋਗ ਹੈ ਕਿ ਰਾਜਨਾਥ ਨੇ ਕਿਹਾ ਕਿ ਪੈਂਗੋਗ ਝੀਲ ਖੇਤਰ 'ਚ ਚੀਨ ਨਾਲ ਫ਼ੌਜੀਆਂ ਦੇ ਪਿੱਛੇ ਹਟਣ ਦਾ ਸਮਝੌਤਾ ਹੋਇਆ ਹੈ, ਉਸ ਅਨੁਸਾਰ ਦੋਵੇਂ ਪੱਖ ਮੋਹਰੀ ਤਾਇਨਾਤੀ ਚਰਨਬੱਧ, ਤਾਲਮੇਲ ਤਰੀਕੇ ਨਾਲ ਹਟਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਵੀ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਤਾਇਨਾਤੀ ਅਤੇ ਗਸ਼ਤੀ ਬਾਰੇ ਕੁਝ ਪੈਂਡਿੰਗ ਮੁੱਦੇ ਬਚੇ ਹੋਏ ਹਨ, ਜਿਨ੍ਹਾਂ ਨੂੰ ਅੱਗੇ ਦੀ ਗੱਲਬਾਤ 'ਚ ਰੱਖਿਆ ਜਾਵੇਗਾ।-
rahul-gandhi rajnath-singh china-border rajnath congress-on-three-ordinance pm%e2%80%89modi congress-on-china
Advertisment

Stay updated with the latest news headlines.

Follow us:
Advertisment