Advertisment

ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ

author-image
Shanker Badra
Updated On
New Update
ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ
Advertisment
ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ:ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਝਾਰਖੰਡ 'ਚ ਚੋਣ ਰੈਲੀ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ ਅਤੇ ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਦੇ ਲਈ ਕਿਹਾ ਸੀ। ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਮਾਫ਼ੀ ਨਹੀਂ ਮੰਗਣਗੇ। Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ ਰਾਹੁਲ ਗਾਂਧੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ, ਜਿਸ ਵਿੱਚ ਦਿੱਲੀ ਨੂੰ 'ਰੇਪ ਕੈਪੀਟਲ' ਕਿਹਾ ਗਿਆ ਸੀੇ। ਉਨ੍ਹਾਂ ਕਿਹਾ ਕਿ ਨਾਰਥ ਈਸਟ 'ਚ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਭਾਜਪਾ ਵੱਲੋਂ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਪੀਐੱਮ ਮੋਦੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਪਹਿਲੀ ਨਾਰਥ ਈਸਟ ਨੂੰ ਅੱਗ ਦੇ ਹਵਾਲੇ ਕਰਨ ਲਈ, ਭਾਰਤ ਦੀ ਅਰਥਵਿਵਸਥਾ ਨੂੰ ਨਸ਼ਟ ਕਰਨ ਲਈ।
Advertisment
Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ ਦੱਸ ਦੇਈਏ ਕਿਰਾਹੁਲ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕੋਈ ਨੇਤਾ ਸਪੱਸ਼ਟ ਤੌਰ 'ਤੇ ਇਹ ਕਹਿ ਰਿਹਾ ਹੈ ਕਿ ਭਾਰਤੀ ਔਰਤਾਂ ਨਾਲ ਜ਼ਬਰ -ਜਨਾਹ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਵਿੱਚ ਹਰ ਕੋਈ ਬਲਾਤਕਾਰ ਨਹੀਂ ਕਰਦਾ। ਕਾਨੂੰਨ ਬਲਾਤਕਾਰ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ। ਹਰ ਔਰਤ ਨੂੰ ਦਾਗੀ ਨਹੀਂ ਕੀਤਾ ਜਾ ਸਕਦਾ, ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।' Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਝਾਰਖੰਡ ਦੀ ਮਹਿਰਾਨਾ ਰੈਲੀ ਦੌਰਾਨ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ, 'ਦੇਸ਼ ਵਿਚ ਨਰਿੰਦਰ ਮੋਦੀ ਨੇ ਕਿਹਾ ਸੀਮੇਕ ਇਨ ਇੰਡੀਆ , ਹੁਣ ਤੁਸੀਂ ਜਿਥੇ ਵੀ ਦੇਖੋ ਉਥੇ ਮੇਕ ਇਨ ਇੰਡੀਆ ਨਹੀਂ ਬਲਕਿ ਰੇਪ ਇਨ ਇੰਡੀਆ'ਹੈ। ਜੇ ਤੁਸੀਂ ਅਖਬਾਰ ਖੋਲ੍ਹਦੇ ਹੋ, ਤਾਂ ਝਾਰਖੰਡ ਵਿਚ ਔਰਤ ਨਾਲ ਬਲਾਤਕਾਰ , ਯੂਪੀ ਵਿਚ ਨਰਿੰਦਰ ਮੋਦੀ ਦੇ ਵਿਧਾਇਕ ਨੇ ਔਰਤ ਨਾਲ ਬਲਾਤਕਾਰ ਕੀਤਾ , ਹਰ ਪ੍ਰਦੇਸ਼ ਵਿੱਚ ਹਰ ਰੋਜ਼ ਰੇਪ ਇਨ ਇੰਡੀਆ। -PTCNews -
latest-news india-latest-news news-in-punjab news-in-punabi
Advertisment

Stay updated with the latest news headlines.

Follow us:
Advertisment