Advertisment

ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ

author-image
Jashan A
Updated On
New Update
ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ
Advertisment
ਮਸੂਦ ਅਜ਼ਹਰ ਨੂੰ "ਜੀ" ਕਹਿਣ 'ਤੇ ਚੁਫੇਰਿਓਂ ਘਿਰੇ ਰਾਹੁਲ ਗਾਂਧੀ, ਸੁਖਬੀਰ ਬਾਦਲ ਨੇ ਕੀਤੀ ਇਹ ਟਿੱਪਣੀ,ਜਲੰਧਰ: ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਪਾਰਟੀ ਦੇ ਪ੍ਰੋਗਰਾਮ ਮੇਰਾ ਬੂਥ, ਮੇਰਾ ਮਾਣ ਪ੍ਰੋਗਰਾਮ ‘ਚ ਇੱਕ ਵਿਵਾਦਿਤ ਬਿਆਨ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਉਹਨਾਂ ਦੀ ਨਿੰਦਾ ਹੋ ਰਹੀ ਹੈ। publive-imageਦਰਅਸਲ ਰਾਹੁਲ ਗਾਂਧੀ ਨੇ ਅੱਤਵਾਦੀ ਸੰਗਠਨ ਦੇ ਸਰਗਨਾ ਅਤੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜਹਰ ਨੂੰ ਜੀ ਕਹਿ ਕੇ ਸੰਬੋਧਿਤ ਕੀਤਾ।ਵਿਰੋਧੀ ਦਲਾਂ ਵੱਲੋਂ ਉਹਨਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। publive-imageਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨੂੰ "ਜੀ" ਆਖ ਰਿਹਾ ਤੇ ਰਾਹੁਲ ਗਾਂਧੀ ਮਸੂਦ ਅਜ਼ਹਰ ਨੂੰ ਜੀ ਕਹਿ ਰਿਹਾ ਹੈ। ਇਹ ਸਭ ਸਿੱਧ ਕਰਦਾ ਕਿ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਕਿੰਨਾ ਪਿਆਰ ਹੈ। -PTC News-
punjabi-news latest-punjabi-news sukhbir-singh-badal-news jalandhar-news news-in-punjabi
Advertisment

Stay updated with the latest news headlines.

Follow us:
Advertisment