ਰਾਹੁਲ ਗਾਂਧੀ ਨੂੰ ਬੱਚੀ ਨੇ ਕੀਤਾ ਚੈਲੇਂਜ, ਤਾਂ ਜੋਸ਼ ‘ਚ ਨਜ਼ਰ ਆਏ ਕਾਂਗਰਸ ਦੇ ਲੀਡਰ

ਚੇਨਈ:  ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਤਾਮਿਲਨਾਡੂ ਦੇ ਦੌਰੇ ‘ਤੇ ਹਨ। ਰਾਹੁਲ ਨੇ ਸੋਮਵਾਰ ਨੂੰ ਕੰਨਿਆਕੁਮਾਰੀ ਵਿਚ ਇਕ ਰੋਡ ਸ਼ੋਅ ਕੱਢਿਆ, ਪਰ ਇਸ ਤੋਂ ਬਾਅਦ, ਰਾਹੁਲ ਗਾਂਧੀ ਦਾ ਇਕ ਵੱਖਰਾ ਅੰਦਾਜ਼  ਵੇਖਣ ਨੂੰ ਮਿਲਿਆ। ਕੰਨਿਆਕੁਮਾਰੀ ਵਿਚ ਰਾਹੁਲ ਗਾਂਧੀ ਨੇ ਜਿੱਥੇ ਵਿਦਿਆਰਥੀ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਰਾਹੁਲ ਗਾਂਧੀ ਨੌਜਵਾਨ ਵਿਦਿਆਰਥਣ ਨਾਲ ਦੰਡ ਬੈਠਕਾਂ ਕੱਢਦੇ ਹੋਏ ਵੀ ਨਜ਼ਰ ਆਏ।

ਦਰਅਸਲ ਰਾਹੁਲ ਨੂੰ ਇਕ ਵਿਦਿਆਰਥਣ ਨੇ ਦੰਡ ਬੈਠਕਾਂ ਕੱਢਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੰਚ ’ਤੇ ਹੀ ਦੰਡ ਬੈਠਕਾਂ ਕੱਢੀਆਂ। ਇਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ

ਜੋ ਵੀਡੀਓ ਸਾਹਮਣੇ ਆਇਆ ਹੈ, ਉਸ ’ਚ ਰਾਹੁਲ ਗਾਂਧੀ ਨੇ 9 ਸਕਿੰਟ ਵਿਚ 13 ਦੰਡ ਬੈਠਕਾਂ ਕੱਢੀਆਂ। ਰਾਹੁਲ ਗਾਂਧੀ ਨੇ ਪਹਿਲਾਂ ਦੰਡ ਬੈਠਕਾਂ ਕੱਢੀਆਂ ਅਤੇ ਉਸ ਤੋਂ ਬਾਅਦ ਵਿਦਿਆਰਥਣ ਨੂੰ ਇਕ ਹੱਥ ਨਾਲ ਦੰਡ ਬੈਠਕ ਕੱਢਣ ਨੂੰ ਕਿਹਾ। ਰਾਹੁਲ ਨੇ ਖ਼ੁਦ ਵੀ ਇਕ ਹੱਥ ਨਾਲ ਦੰਡ ਬੈਠਕਾਂ ਕੱਢੀਆਂ। ਰਾਹੁਲ ਨੇ ਜਿਸ ਵਿਦਿਆਰਥਣ ਨਾਲ ਦੰਡ ਬੈਠਕਾਂ ਚੈਲੰਜ ਕੀਤਾ, ਉਹ 10ਵੀਂ ਦੀ ਵਿਦਿਆਰਥਣ ਹੈ ਅਤੇ ਉਸ ਦਾ ਨਾਂ ਮੇਰੋਲਿਨ ਸ਼ੇਨਿਘਾ ਹੈ।

Watch: Congress leader Rahul Gandhi does push-ups before school studentsਦੱਸਣਯੋਗ ਹੈ ਕਿ ਰਾਹੁਲ ਗਾਂਧੀ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੱਖਣੀ ਸੂਬਿਆਂ ਦਾ ਦੌਰਾ ਕਰ ਰਹੇ ਹਨ। ਪੁਡੂਚੇਰੀ, ਕੇਰਲ ਅਤੇ ਹੁਣ ਤਾਮਿਲਨਾਡੂ, ਜਿੱਥੇ ਰਾਹੁਲ ਦਾ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੀ ਧੱਕੇਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦਾ ਘਿਰਾਓ