ਮੁੱਖ ਖਬਰਾਂ

ਰਾਹੁਲ ਗਾਂਧੀ ਨੂੰ ਹੋਇਆ ਕੋਰੋਨਾ, ਟਵੀਟ 'ਤੇ ਦਿੱਤੀ ਜਾਣਕਾਰੀ

By Jagroop Kaur -- April 20, 2021 4:09 pm -- Updated:April 20, 2021 4:09 pm

ਕਾਂਗਰਸ ਆਗੂ ਰਾਹੁਲ ਗਾਂਧੀ ਵੀ ਕੋਰੋਨਾ ਪੌਜ਼ੀਟਿਵ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਟਵੀਟ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਸਨ। ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ |

Also Read | Avoid travel to India, even if fully vaccinated: US health body advisory

ਦੱਸਣਯੋਗ ਹੈ ਕਿ ਬੀਤੇ ਦਿਨੀ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਡਾ. ਮਨਮੋਹਨ ਸਿੰਘ ਵੀ ਕੋਰੋਨਾ ਪੌਜ਼ੀਟਿਵ ਆਏ ਸਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹਾਲਤ 'ਚ ਸੁਧਾਰ ਹੈ। 88 ਸਾਲਾ ਮਨਮੋਹਨ ਸਿੰਘ ਨੂੰ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਸੋਮਵਾਰ ਸ਼ਾਮੀਂ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।Coronavirus: Manmohan Singh in stable condition, being given best possible  care, says Harsh Vardhan

Read More :ਮਰਹੂਮ ਅਦਾਕਰ ਦੇ ਪਿਤਾ ਨੇ ਲਾਈ ਗੁਹਾਰ, ਨਹੀਂ ਬਣਾਇਆ ਜਾਵੇ ਪੁੱਤਰ ਦੀ ਮੌਤ ‘ਤੇ...

ਡਾਕਟਰ ਹਰਸ਼ਵਰਧਨ ਨੇ ਉਨ੍ਹਾਂ ਬਾਰੇ ਟਵੀਟ ਕਰ ਕੇ ਦੱਸਿਆ, "ਮੈਂ ਏਮਜ਼ ਵਿੱਚ ਮਨਮੋਹਨ ਸਿੰਘ ਜੀ ਨੂੰ ਦੇਖ ਰਹੀ ਮੈਡੀਕਲ ਟੀਮ ਕੋਲੋਂ ਉਨ੍ਹਾਂ ਬਾਰੇ ਪੁੱਛਿਆ ਹੈ। ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ। ਉਨ੍ਹਾਂ ਚੰਗਾ ਖ਼ਿਆਲ ਰੱਖਿਆ ਜਾ ਰਿਹਾ ਹੈ। ਅਸੀਂ ਸਾਰੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰਦੇ ਹਾਂ।"

  • Share