Tue, Apr 16, 2024
Whatsapp

ਖੇਤੀ ਬਿੱਲਾਂ ਖ਼ਿਲਾਫ਼ ਰਾਹੁਲ ਗਾਂਧੀ ਅੱਜ ਤੋਂ 3 ਦਿਨਾਂ ਪੰਜਾਬ ਦੌਰੇ 'ਤੇ

Written by  Jagroop Kaur -- October 04th 2020 11:17 AM
ਖੇਤੀ ਬਿੱਲਾਂ ਖ਼ਿਲਾਫ਼ ਰਾਹੁਲ ਗਾਂਧੀ ਅੱਜ ਤੋਂ 3 ਦਿਨਾਂ ਪੰਜਾਬ ਦੌਰੇ 'ਤੇ

ਖੇਤੀ ਬਿੱਲਾਂ ਖ਼ਿਲਾਫ਼ ਰਾਹੁਲ ਗਾਂਧੀ ਅੱਜ ਤੋਂ 3 ਦਿਨਾਂ ਪੰਜਾਬ ਦੌਰੇ 'ਤੇ

ਚੰਡੀਗੜ੍ਹ : ਪੰਜਾਬ ਦੇ ਵਿਚ ਇਹਨੀਂ ਦਿਨੀਂ ਖੇਤੀ ਆਰਡੀਨੈਂਸ ਨੂੰ ਲੈਕੇ ਕੇਂਦਰ ਸਰਕਾਰ ਦਾ ਵਿਰੋਧ ਹਰ ਪਾਸੇ ਹੋ ਰਿਹਾ ਹੈ। ਜਿਥੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਮਾਰਚ ਕਢਿਆ ਗਿਆ। ਉਥੇ ਹੀ ਹੁਣ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ ਪੰਜਾਬ ਆ ਰਹੇ ਹਨ। ਰਾਹੁਲ ਗਾਂਧੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਟਰੈਕਟਰ ਰੈਲੀਆਂ ਕੱਢਣਗੇ। ਇਹ ਰੈਲੀ ਮੋਗਾ ਜ਼ਿਲ੍ਹੇ ਦੇ ਬੱਧਣੀ ਕਲਾਂ 'ਚ 11 ਵਜੇ ਤੋਂ ਸ਼ੁਰੂ ਹੋਵੇਗੀ। Rahul gandhi tractor rallyਇਸ ਮੌਕੇ ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਕਈ ਮੰਤਰੀ ਮੌਜੂਦ ਰਹਿਣਗੇ। ਜੇਕਰ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੇ ਪਹਿਲੇ ਦਿਨ ਦੀ ਰੈਲੀ ਦੀ ਤਾਂ ਕੁੱਲ 22 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ । ਬੱਧਣੀ ਕਲਾਂ ਤੋਂ ਮੋਗਾ ਦੇ ਪਿੰਡ ਲੋਪੋ ਤੋਂ ਬਾਅਦ ਦੂਜੀ ਰੈਲੀ ਲੁਧਿਆਣਾ ਦੇ ਜਗਰਾਓਂ ਵੱਲ ਕੂਚ ਕਰੇਗੀ, ਜਿੱਥੇ ਚਾਕਰ, ਲਾਖਾ ਅਤੇ ਮਨੋਕੇ 'ਚ ਸੁਆਗਤ ਹੋਵੇਗਾ। ਪਹਿਲੇ ਦਿਨ ਦਾ ਪ੍ਰੋਗਰਾਮ ਲੁਧਿਆਣਾ ਜ਼ਿਲ੍ਹੇ 'ਚ ਰਾਏਕੋਟ ਦੇ ਜੱਟਪੁਰਾ 'ਚ ਜਨਸਭਾ ਨਾਲ ਖਤਮ ਹੋਵੇਗਾ। [caption id="attachment_436743" align="aligncenter" width="413"] Rahul gandhi tractor rally[/caption] ਦਸਦੀਏ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਸਬੰਧੀ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ। ਕਿ ਟਰੈਕਟਰ ਰੈਲੀ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸੁਰੱਖਿਆ ਵਿਵਸਥਾ ਬੇੱਹਦ ਮਜ਼ਬੂਤ ਹੋਵੇ ਕਿਉਂਕਿ ਟਰੈਕਟਰ ’ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਨੇਤਾ ਮੌਜੂਦ ਹੋਣਗੇ।राहुल की रैली: किसानों के साथ होगा हल्लाबोल, 10 हजार पुलिसकर्मी तैनातਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਪਹਿਲਾਂ 1 ਅਕਤੂਬਰ ਨੂੰ ਪੰਜਾਬ ਆਉਣ ਵਾਲੇ ਸਨ ਪਰ ਫਿਰ ਉਨ੍ਹਾਂ ਦਾ ਇਹ ਦੌਰਾ ਸਥਗਿਤ ਹੋ ਗਿਆ। ਜਿਸ ਤੋਂ ਬਾਅਦ ਉਹ ਅੱਜ ਪੰਜਾਬ ਪਹੁੰਚ ਕੇ ਕਿਸਾਨ ਹਿੱਤ ਦਾ ਮੁੱਦਾ ਚੁੱਕਣਗੇ।


Top News view more...

Latest News view more...