ਰਾਹੁਲ ਗਾਂਧੀ ਦਾ ਪੰਜਾਬ ਦੌਰਾ ਹੋਇਆ ਰੱਦ

India is reeling under Modi-made disasters says Rahul Gandhi

ਰਾਹੁਲ ਗਾਂਧੀ ਦਾ ਪੰਜਾਬ ਦੌਰਾ ਹੋਇਆ ਰੱਦ ਹੋ ਗਿਆ ਹੈ। ਦਸਦੀਏ ਕਿ ਕਿਸਾਨਾਂ ਦੇ ਹੱਕ ‘ਚ ਨਿੱਤਰਣ ਵਾਲੇ ਰਾਹੁਲ ਗਾਂਧੀ 2 ਅਕਤੂਬਰ ਨੂੰ ਪੰਜਾਬ ਦੌਰੇ ‘ਤੇ ਆਉਣ ਵਾਲੇ ਸਨ ਜਿਨ੍ਹਾਂ ਵੱਲੋਂ ਟਰੈਕਟਰ ਰੈਲੀ ਕੜਨੀ ਸੀ। ਪਰ ਹੁਣ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ ਹੈ।ਰਾਹੁਲ ਗਾਂਧੀ 2 ਅਕਤੂਬਰ ਨੂੰ ਮੋਗਾ ‘ਚ ਟਰੈਕਟਰ ਰੈਲੀ ਕੱਢਣੀ ਸੀ ਅਤੇ 3 ਨੂੰ ਸੰਗਰੂਰ ਤੇ 4 ਨੂੰ ਪਟਿਆਲਾ ‘ਚ ਰੈਲੀ ਕੱਢਣ ਜਾ ਰਹੇ ਸਨ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ਵਿਚ ਜਿਥੇ ਪੰਜਾਬ ਭਰ ਦੇ ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਕਿਸਮ ਦੇ ਨਾਲ ਮੋਢੇ ਨਾਲ ਮੋੜਾ ਜੋੜ ਕੇ ਖੜੇ ਹੋਇਆ ਜਾ ਰਿਹਾ ਹੈ ਉਂਝ ਹੀ ਰਾਹੁਲ ਗਾਂਧੀ ਵੱਲੋਂ ਵੀ ਕਿਸਾਨਾਂ ਦੇ ਹੱਕ ਵਿਚ ਟਰੈਕਟਰ ਰੈਲੀ ਕੱਢੀ ਜਾਣੀ ਸੀ।