ਮੁੱਖ ਖਬਰਾਂ

ਭਾਰਤੀ ਰੇਲਵੇ ਦਾ ਮੁੱਖ ਦਫ਼ਤਰ 2 ਦਿਨ ਲਈ ਰਹੇਗਾ ਬੰਦ, ਕੁਝ ਅਧਿਕਾਰੀ ਨਿਕਲੇ ਕੋਰੋਨਾ ਪਾਜ਼ੀਟਿਵ

By Shanker Badra -- July 14, 2020 1:07 pm -- Updated:Feb 15, 2021

ਭਾਰਤੀ ਰੇਲਵੇ ਦਾ ਮੁੱਖ ਦਫ਼ਤਰ 2 ਦਿਨ ਲਈ ਰਹੇਗਾ ਬੰਦ, ਕੁਝ ਅਧਿਕਾਰੀ ਨਿਕਲੇ ਕੋਰੋਨਾ ਪਾਜ਼ੀਟਿਵ:ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਭਾਰਤੀ ਰੇਲਵੇ ਦਾ ਮੁੱਖ ਦਫ਼ਤਰ 14 ਜੁਲਾਈ ਤੋਂ 2 ਦਿਨਾਂ ਲਈ ਬੰਦ ਰਹੇਗਾ। ਸੋਮਵਾਰ ਨੂੰ ਜਾਰੀ ਆਦੇਸ਼ ਮੁਤਾਬਕ ਕੰਪਲੈਕਸ 'ਚ ਕੁਝ ਅਧਿਕਾਰੀਆਂ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਕ ਸਰਕੂਲਰ ਵਿਚ ਰੇਲਵੇ ਬੋਰਡ ਨੇ ਕਿਹਾ ਕਿ ਰੇਲਵੇ ਬੋਰਡ ਦੇ ਕੁਝ ਅਧਿਕਾਰੀਆਂ ਨੇ ਰੇਲਵੇ ਭਵਨ ਵਿਖੇ 9, 10 ਅਤੇ 13 ਜੁਲਾਈ ਨੂੰ ਲਗਾਏ ਗਏ ਵਿਸ਼ੇਸ਼ ਰੈਪਿਡ ਐਂਟੀਜੇਨ ਟੈਸਟਿੰਗ ਕੈਂਪ ਦੌਰਾਨ ਕੋਰੋਨਾ ਵਾਇਰਸ ਪਾਜ਼ੀਟਿਵ ਦੀ ਜਾਂਚ ਕੀਤੀ ਹੈ। ਇਸ ਦੇ ਅਨੁਸਾਰ ਸਾਰੇ ਦਫਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਭਾਰਤੀ ਰੇਲਵੇ ਦਾ ਮੁੱਖ ਦਫ਼ਤਰ 2 ਦਿਨ ਲਈ ਰਹੇਗਾ ਬੰਦ, ਕੁਝ ਅਧਿਕਾਰੀ ਨਿਕਲੇ ਕੋਰੋਨਾ ਪਾਜ਼ੀਟਿਵ

ਦੱਸ ਦੇਈਏ ਕਿ 14 ਤੇ 15 ਜੁਲਾਈ ਨੂੰ ਰੇਲ ਭਵਨ ਦੇ ਸਾਰੇ ਕਮਰਿਆਂ ਤੇ ਆਮ ਖੇਤਰਾਂ ਨੂੰ ਸੈਨੇਟਾਈਜ਼ ਕਰਨ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਅਧਿਕਾਰੀ, ਕਰਮਚਾਰੀ ਘਰ ਤੋਂ ਕੰਮ ਕਰਨਗੇ ਤੇ ਹਰ ਸਮੇਂ ਫੋਨ ਤੇ ਸੰਚਾਰ ਦੇ ਹੋਰ ਇਲੈਕਟ੍ਰੋਨਿਕ ਸਾਧਨਾਂ 'ਤੇ ਉਪਲੱਬਧ ਰਹਿਣਗੇ। ਇਸ ਦੇ ਨਾਲ ਹੀ ਦਫ਼ਤਰ ਵਿਚ ਕਿਸੇ ਜ਼ਰੂਰੀ ਕੰਮ ਦੀ ਜ਼ਰੂਰਤ ਹੋਣ ਦੀ ਸਥਿਤੀ ਵਿਚ ਸਬੰਧਤ ਅਧਿਕਾਰੀਆਂ ਨੂੰ ਦਫ਼ਤਰ ਵਿਚ ਆਉਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਜਾਣਗੇ।

ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ 40 ਨਵੀਆਂ ਮੌਤਾਂ ਅਤੇ 1,246 ਸਕਾਰਾਤਮਕ ਕੇਸਾਂ ਦੀ ਰਿਪੋਰਟ ਦੇ ਨਾਲ, ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1,13,740 ਉੱਤੇ ਪਹੁੰਚ ਗਈ ਹੈ।ਦਿੱਲੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 19,017 ਹੈ ਅਤੇ ਹੁਣ ਤੱਕ 91,312 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ। ਦਿੱਲੀ ਸਰਕਾਰ ਦੇ ਅਨੁਸਾਰ ਸ਼ਹਿਰ ਵਿੱਚ COVID-19 ਕਾਰਨ 3,411 ਮੌਤਾਂ ਹੋਈਆਂ ਹਨ।
-PTCNews

  • Share