ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਉਂ ਕਿਹਾ - ਕੋਈ ਸਰ ਨਹੀਂ, ਤੁਸੀਂ ਮੈਨੂੰ ਬੌਸ ਬੋਲੋਗੇ !

By Shanker Badra - July 10, 2021 2:07 pm

ਨਵੀਂ ਦਿੱਲੀ : ਪਿਛਲੇ ਦਿਨੀਂ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਦਲਾਅ ਵਿੱਚ ਰੇਲ ਮੰਤਰੀ ਨੂੰ ਵੀ ਬਦਲਿਆ ਗਿਆ ਹੈ। ਅਸ਼ਵਨੀ ਵੈਸ਼ਣਵ ਨੂੰ ਦੇਸ਼ ਦਾ ਨਵਾਂ ਰੇਲ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਨਵੇਂ ਬਣੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇਨ੍ਹੀਂ ਦਿਨੀਂ ਖ਼ੂਬ ਚਰਚਾ ਵਿੱਚ ਹਨ। ਰੇਲ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਰੇਲਵੇ ਮੰਤਰਾਲੇ ਵਿੱਚ ਕਰਮਚਾਰੀਆਂ ਦੇ ਕੰਮ ਦੇ ਸਮੇਂ ਨੂੰ ਬਦਲਿਆ ਅਤੇ ਇਸਨੂੰ ਦੋ ਸ਼ਿਫਟਾਂ ਵਿੱਚ ਵੰਡ ਦਿੱਤਾ। ਇਸ ਦੌਰਾਨ ਉਸ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਹੈ।

ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਉਂ ਕਿਹਾ - ਕੋਈ ਸਰ ਨਹੀਂ, ਤੁਸੀਂ ਮੈਨੂੰ ਬੌਸ ਬੋਲੋਗੇ !

ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ

ਦਰਅਸਲ 'ਚ ਨਵੇਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰੇਲਵੇ ਵਿੱਚ ਸਿਗਨਲ ਵਿਭਾਗ ਦੇ ਇੱਕ ਇੰਜੀਨੀਅਰ ਨਾਲ ਮੁਲਾਕਾਤ ਕੀਤੀ, ਜਿਸਦੀ ਵੀਡੀਓ ਵਾਇਰਲ ਹੋਈ ਹੈ। ਵਿਭਾਗ ਦੇ ਇੰਜੀਨੀਅਰ ਨੇ ਦੱਸਿਆ ਕਿ ਉਹ ਉਸੇ ਕਾਲਜ ਦਾ ਹੈ ,ਜਿਸ ਵਿਚ ਰੇਲਵੇ ਮੰਤਰੀ ਪੜ੍ਹੇ ਹਨ। ਇਸ 'ਤੇ ਰੇਲ ਮੰਤਰੀ ਨੇ ਕਿਹਾ-' ਆਓ ਗਲੇ ਲੱਗੋ। ਇਸ ਵੀਡੀਓ ਵਿਚ ਅਸ਼ਵਨੀ ਵੈਸ਼ਨਵ ਭਾਰਤੀ ਰੇਲਵੇ ਦੇ ਸਿਗਨਲ ਵਿਭਾਗ ਦੇ ਇਕ ਇੰਜੀਨੀਅਰ ਨੂੰ ਗਲੇ ਲਗਾਉਂਦੇ ਦਿਖਾਈ ਦੇ ਹਨ। ਇਸ ਦੇ ਨਾਲ ਹੀ ਉਹ ਉਸ ਨੂੰ ਕਹਿੰਦੇ ਹਨ ਕਿ 'ਅੱਜ ਤੋਂ ਤੁਸੀਂ ਮੈਨੂੰ' ਸਰ ਨਹੀਂ ,ਬੌਸ ਬੁਲਾਓਗੇ।

ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਉਂ ਕਿਹਾ - ਕੋਈ ਸਰ ਨਹੀਂ, ਤੁਸੀਂ ਮੈਨੂੰ ਬੌਸ ਬੋਲੋਗੇ !

ਅਸ਼ਵਨੀ ਵੈਸ਼ਨਵ ਨੇ ਰਾਜਸਥਾਨ ਦੇ ਜੋਧਪੁਰ ਤੋਂ ਐਮ.ਬੀ.ਐਮ. ਤੋਂ ਇੰਜੀਨੀਅਰਿੰਗ ਕਾਲਜ (ਮੁਗਨੀਰਾਮ ਬੰਗੂਰ ਮੈਮੋਰੀਅਲ ਇੰਜੀਨੀਅਰਿੰਗ ਕਾਲਜ, ਐਮ.ਬੀ.ਐਮ.) ਦੀ ਪੜ੍ਹਾਈ ਕੀਤੀ ਹੈ। ਜੋਧਪੁਰ ਵਿੱਚ ਜਨਮੇ 51 ਸਾਲਾ ਵੈਸ਼ਨਵ 1994 ਬੈਚ ਦੇ ਓਡੀਸ਼ਾ ਕੇਡਰ ਦੇ ਭਾਰਤੀ ਪ੍ਰਸ਼ਾਸਕੀ ਸੇਵਾ (ਆਈਏਐਸ) ਅਧਿਕਾਰੀ ਹਨ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਉਨ੍ਹਾਂ ਨੂੰ ਆਈ.ਟੀ ਅਤੇ ਸੰਚਾਰ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਓਤੇਹ ਹੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਕੱਪੜਾ ਮੰਤਰਾਲਾ ਦਿੱਤਾ ਗਿਆ ਹੈ, ਜੋ ਪਹਿਲਾਂ ਸਮ੍ਰਿਤੀ ਈਰਾਨੀ ਕੋਲ ਸੀ।

ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਉਂ ਕਿਹਾ - ਕੋਈ ਸਰ ਨਹੀਂ, ਤੁਸੀਂ ਮੈਨੂੰ ਬੌਸ ਬੋਲੋਗੇ !

ਦੱਸ ਦੇਈਏ ਕਿ ਜਿਵੇਂ ਹੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਮੰਤਰੀ ਦਾ ਅਹੁਦਾ ਸੰਭਾਲਿਆ, ਪਹਿਲਾਂ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਰੇਲਵੇ ਮੰਤਰਾਲੇ ਦਾ ਅਮਲਾ ਹੁਣ ਦੋ ਸ਼ਿਫਟਾਂ ਵਿੱਚ ਕੰਮ ਕਰੇਗਾ। ਪਹਿਲੀ ਸ਼ਿਫਟ ਸਵੇਰੇ 7:00 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 4:00 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਦੂਜੀ ਸ਼ਿਫਟ ਦੁਪਹਿਰ 3:00 ਵਜੇ ਤੋਂ ਰਾਤ 12:00 ਵਜੇ ਤੱਕ ਹੋਵੇਗੀ। ਵੈਸ਼ਨਵ ਨੇ ਇਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ।

ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਉਂ ਕਿਹਾ - ਕੋਈ ਸਰ ਨਹੀਂ, ਤੁਸੀਂ ਮੈਨੂੰ ਬੌਸ ਬੋਲੋਗੇ !

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਸੀਂ ਵੀ ਆਪਣੇ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਯੋਜਨਾ ਦਾ ਉਠਾਓ ਫ਼ਾਇਦਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪਣਾ ਅਹੁਦਾ ਸੰਭਾਲਿਆ ਰੇਲ ਮੰਤਰੀ ਨੇ ਸਭ ਤੋਂ ਪਹਿਲਾਂ ਦਫ਼ਤਰ ਦਾ ਸਮਾਂ ਬਦਲਿਆ। ਨਵੇਂ ਆਦੇਸ਼ ਅਨੁਸਾਰ ਹੁਣ ਰੇਲ ਮੰਤਰਾਲੇ (Ministry of Railways) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੋ ਸ਼ਿਫਟਾਂ ਵਿੱਚ ਕੰਮ ਕਰਨਾ ਹੋਵੇਗਾ। ਰੇਲਵੇ ਮੰਤਰੀ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਪਹਿਲੀ ਸ਼ਿਫਟ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਖ਼ਤਮ ਹੋਵੇਗੀ। ਓਥੇ ਹੀ ਦੂਜੀ ਸ਼ਿਫਟ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਅਤੇ ਰਾਤ 12 ਵਜੇ ਤੱਕ ਜਾਰੀ ਰਹੇਗੀ।

-PTCNews

adv-img
adv-img