ਰੇਲਵੇ ਨੇ ਦਿੱਤੀ ਯਾਤਰੀਆਂ ਨੂੰ ਰਾਹਤ, ਇਸ ਹੈਲਪਲਾਈਨ ਨੰਬਰ ਰਾਹੀਂ ਹੋਵੇਗਾ ਸੱਮਸਿਆ ਦਾ ਹਲ

Indian Railways issues statement on resumption of passenger trains

ਭਾਰਤੀ ਰੇਲਵੇ ਨੇ ਹੈਲਪਲਾਈਨ ਨੰਬਰ ਨੂੰ ਲੈ ਕੇ ਨਵੀਂ ਵਿਵਸਥਾ ਲਿਆਉਣ ਦਾ ਐਲਾਨ ਕੀਤਾ ਹੈ। ਰੇਲਵੇ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਹੁਣ ਹੈਲਪਲਾਈਨ 139 ‘ਤੇ ਮਿਲੇਗਾ, ਜਿਸ ਨੂੰ ਰੇਲ ਮਦਦ ਹੈਲਪਲਾਈਨ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਦੇ ਸਾਰੇ ਨੰਬਰ ਬੰਦ ਹੋ ਜਾਣਗੇ। ਨਵੀਂ ਵਿਵਸਥਾ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। 1 ਅਪ੍ਰੈਲ ਤੋਂ ਰੇਲਵੇ ਸਾਰੇ ਹੈਲਪਲਾਈਨ ਨੰਬਰ ਬੰਦ ਕਰ ਦੇਵੇਗਾ ਅਤੇ ਸਿਰਫ 139 ਹੈਲਪਲਾਈਨ ਨੰਬਰ ਚਾਲੂ ਰਹੇਗਾ। ਇਸ ਨੰਬਰ ‘ਤੇ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ

Railway Budget 2021 : Nirmala Sitharaman Big Announcements For Indian Railways

Read more : ਬਜਟ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਅਕਾਲੀ ਵਿਧਾਇਕਾਂ ਦਾ ਪ੍ਰਦਰਸ਼ਨ,…

ਰੇਲਵੇ ਵਿੱਚ ਫਿਲਹਾਲ ਸ਼ਿਕਾਇਤ, ਮਦਦ ਅਤੇ ਪੁੱਛਗਿੱਛ ਲਈ ਵੱਖ-ਵੱਖ ਨੰਬਰ ਸਨ। ਗੁਜ਼ਰੇ ਸਾਲ ਕੁੱਝ ਨੰਬਰ ਰੇਲਨੇ ਨੇ ਬੰਦ ਕਰ ਦਿੱਤੇ ਸਨ। ਇਸ ਸਮੇਂ ਦੋ ਨੰਬਰ 182 ਅਤੇ 139 ਚੱਲ ਰਹੇ ਹਨ। ਹੁਣ ਰੇਲਵੇ ਨੇ 182 ਨੂੰ ਵੀ ਬੰਦ ਕਰਣ ਦਾ ਫੈਸਲਾ ਲਿਆ ਹੈ। 139 ਹੈਲਪਲਾਈਨ ਨੰਬਰ ਬਦਲਾਅ ਦੇ ਨਾਲ ਚਾਲੂ ਰਹੇਗਾ। ਇਸ ਨੰਬਰ ‘ਤੇ ਹਰ ਤਰ੍ਹਾਂ ਦੀ ਮਦਦ, ਸ਼ਿਕਾਇਤ ਅਤੇ ਪੁੱਛਗਿੱਛ ਹੋਵੇਗੀ। ਰੇਲ ਮੰਤਰਾਲਾ ਨੇ ਇਸ ਨੂੰ ਲੈ ਕੇ ਇੱਕ ਰੇਲ ਇੱਕ ਹੈਲਪਲਾਈਨ #OneRailOneHelpline139 ਦਾ ਨਾਮ ਦਿੱਤਾ ਹੈ।

Indian Railwaysਰੇਲਵੇ ਵਲੋਂ ਦੱਸਿਆ ਗਿਆ ਹੈ ਕਿ ਯਾਤਰੀ 139 ‘ਤੇ ਕਾਲ ਕਰ ਟ੍ਰੇਨ ਦੇ ਸਮੇਂ, ਪੀ.ਐੱਨ.ਆਰ. ਅਪਡੇਟ, ਟਿਕਟ ਦੀ ਉਪਲਬਧਤਾ ਵਰਗੀ ਜਾਣਕਾਰੀ ਲੈ ਸਕਣਗੇ। ਇਹ ਹੈਲਪਲਾਈਨ ਸਹੂਲਤ 12 ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ। ਯਾਤਰੀ ਇਸ ਨੰਬਰ ‘ਤੇ ਪੈਸੇਂਜਰ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ (ਆਈ.ਵੀ.ਆਰ.ਐੱਸ.) ਜਾਂ ਫਿਰ ਸਿੱਧੇ ਕਾਲ ਸੈਂਟਰ ਕਰਮਚਾਰੀ ਨਾਲ ਗੱਲ ਕਰ ਸਕਣਗੇ ਅਤੇ ਪਰੇਸ਼ਾਨੀ ਦੱਸ ਸਕਣਗੇ। ਉਥੇ ਹੀ ਯਾਤਰੀ ਟ੍ਰੇਨ ਦੇ ਆਉਣ ਜਾਣ ਦਾ ਸਮਾਂ 139 ‘ਤੇ ਐੱਸ.ਐੱਮ.ਐੱਸ. ਭੇਜ ਕੇ ਪਤਾ ਲਗਾ ਸਕਣਗੇ।