ਬਰੇਟਾ 'ਚ ਆਮ ਲੋਕਾਂ ਦੇ ਆਉਣ ਜਾਣ ਲਈ ਰੁਕਾਵਟ ਬਣੀ ਰੇਲਵੇ ਵੱਲੋਂ ਬਣਾਈ ਕੰਧ ਤੋੜੀ ਜਾਵੇ: ਹਰਸਿਮਰਤ ਕੌਰ ਬਾਦਲ
ਮਾਨਸਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਅਪੀਲ ਕੀਤੀ ਹੈ ਕਿ ਬਠਿੰਡਾ ਹਲਕੇ ਦੀ ਨਗਰ ਕੌਂਸਲ ਬਰੇਟਾ ਵਿਚ ਲੋਕਾਂ ਦੇ ਆਉਣ ਜਾਣ ਦੇ ਰਾਹ ਵਿਚ ਰੁਕਾਵਟ ਬਣੀ ਰੇਲਵੇ ਦੀ ਕੰਧ ਹਟਾਈ ਜਾਵੇ ਤਾਂ ਜੋ ਲੋਕ ਆਸਾਨੀ ਨਾਲ ਆ ਜਾ ਸਕਣ। ਹਰਸਿਮਰਤ ਕੌਰ ਬਾਦਲ ਨੁੰ ਲਿਖੇ ਪੱਤਰ ਵਿਚ ਲਿਖਿਆ ਹੈ ਕਿ ਬਰੇਟਾ ਪਿੰਡ ਤੋਂ ਬਰੇਟਾ ਮੰਡੀ ਦੇ ਲੋਕਾਂ ਦੇ ਆਉਣ ਜਾਣ ਵਾਸਤੇ ਪੈਂਦੇ ਰਸਤੇ ਵਿਚ ਰੇਲਵੇ ਨੇ ਕੰਧ ਉਸਾਰ ਕੇ ਉਸ ਨੂੰ ਬੰਦ ਕਰ ਦਿੱਤਾ ਹੈ। ਇਹ ਰਸਤਾ ਲੋਕਾਂ ਵੱਲੋਂ ਸਕੂਲ, ਦਫਤਰ, ਕਾਲਜ, ਹਸਪਤਾਲ ਆਦਿ ਥਾਵਾਂ 'ਤੇ ਆਉਣ ਜਾਣ ਵਾਸਤੇ ਵਰਤਿਆ ਜਾਂਦਾ ਸੀ। ਉਹਨਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੇ ਇਸ ਰਾਹ ਵਿਚ ਹੁਣ ਅੜਿਕਾ ਲਗਾ ਦਿੱਤਾ ਹੈ ਤੇ ਇਸ ਰਸਤੇ ਵਿਚ ਕੰਧ ਉਸਾਰ ਲਈ ਹੈ ਜਿਸ ਕਾਰਨ ਲੋਕਾਂ ਲਈ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਨੇ ਰੇਲ ਮੰਤਰੀ ਨੁੰ ਅਪੀਲ ਕੀਤੀ ਕਿ ਇਹ ਕੰਧ ਤੁੜਵਾਈ ਜਾਵੇ ਤੇ ਰਸਤਾ ਬਹਾਲ ਕੀਤਾ ਜਾਵੇ ਤਾਂ ਜੋ ਬਰੇਟਾ ਦੇ ਲੋਕ ਇਥੇ ਰੋਜ਼ਾਨਾ ਆਪਣੇ ਕੰਮਾਂ ਕਾਰਾਂ ਵਿਚ ਆ ਜਾ ਸਕਣ ਤੇ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਵੀ ਪੜ੍ਹੋ:ਭੁੱਚੋ ਮੰਡੀ ਸਟੇਸ਼ਨ 'ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲ ਗੱਡੀਆਂ : ਹਰਸਿਮਰਤ ਕੌਰ ਬਾਦਲ -PTC News