ਲਾਕਡਾਊਨ ਦੌਰਾਨ ਫਸੇ ਵਿਦਿਆਰਥੀਆਂ, ਪਰਵਾਸੀ ਮਜ਼ਦੂਰਾਂ ਅਤੇ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਰੇਲਵੇ ਚਲਾਏਗੀ ਸਪੈਸ਼ਲ ਟਰੇਨ

By Shanker Badra - May 01, 2020 6:05 pm

ਲਾਕਡਾਊਨ ਦੌਰਾਨ ਫਸੇ ਵਿਦਿਆਰਥੀਆਂ, ਪਰਵਾਸੀ ਮਜ਼ਦੂਰਾਂ ਅਤੇ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਰੇਲਵੇ ਚਲਾਏਗੀ ਸਪੈਸ਼ਲ ਟਰੇਨ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਫਸੇ ਲੋਕਾਂ ਨੂੰ ਅੱਜ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਲਾਕਡਾਊਨ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ, ਸ਼ਰਧਾਲੂਆਂ ,ਯਾਤਰੀਆਂ ,ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਦੌਰਾਨ ਰੇਲਵੇ ਨੇ ਕਿਹਾ ਹੈ ਕਿ ਜਿਸ ਸੂਬੇ ਤੋਂ ਲੋਕ ਘਰ ਲਈ ਰਵਾਨਾ ਹੋਣਗੇ, ਉੱਥੇ ਦੀ ਸਰਕਾਰ ਨੂੰ ਉਨ੍ਹਾਂ ਦੀ ਜਾਂਚ ਕਰਨੀ ਹੋਵੇਗੀ। ਉਨ੍ਹਾਂ ਦੀ ਘਰ ਭੇਜਣ ਤੋਂ ਪਹਿਲਾਂ ਅਤੇ ਪਹੁੰਚਣ 'ਤੇ ਸਕ੍ਰੀਨਿੰਗ ਹੋਵੇਗੀ। ਜਿਸ ਵਿਅਕਤੀ 'ਚ ਕਿਸੇ ਫਲੂ ਵਰਗੀ ਬੀਮਾਰੀ ਦੇ ਲੱਛਣ ਨਹੀਂ ਮਿਲਣਗੇ, ਉਨ੍ਹਾਂ ਨੂੰ ਹੀ ਯਾਤਰਾ ਕਰਨ ਦੀ ਮਨਜੂਰੀ ਹੋਵੇਗੀ। ਇਨ੍ਹਾਂ ਲੋਕਾਂ ਨੂੰ ਸਟੇਸ਼ਨ ਤੱਕ ਸੈਨੇਟਾਈਜ਼ਡ ਕੀਤੀਆਂ ਬੱਸਾਂ 'ਚ ਲਿਆਂਦਾ ਜਾਵੇਗਾ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਬੁੱਧਵਾਰ ਨੂੰ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ, ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਹੋਰਨਾਂ ਲੋਕਾਂ ਨੂੰ ਆਪਣੇ ਗ੍ਰਹਿ ਸੂਬਿਆਂ ਵਿੱਚ ਜਾਣ ਦੀ ਮਨਜੂਰੀ ਦੇ ਦਿੱਤੀ ਗਈ ਸੀ। ਹਾਲਾਂਕਿ ਨਿਯਮਾਂ ਤਹਿਤ ਇਨ੍ਹਾਂ ਲੋਕਾਂ ਨੂੰ ਬੱਸਾਂ ਰਾਹੀਂ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਭੇਜਣ ਲਈ ਕਿਹਾ ਗਿਆ ਸੀ।

Railways special train to take home students, migrant workers and pilgrims stranded during lockdown ਲਾਕਡਾਊਨ ਦੌਰਾਨ ਫਸੇ ਵਿਦਿਆਰਥੀਆਂ, ਪਰਵਾਸੀ ਮਜ਼ਦੂਰਾਂ ਅਤੇ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਰੇਲਵੇ ਚਲਾਏਗੀ ਸਪੈਸ਼ਲ ਟਰੇਨ

ਦੱਸ ਦੇਈਏ ਕਿ ਲਾਕਡਾਊਨ 'ਚ ਫਸੇ 1200 ਮਜ਼ਦੂਰਾਂ ਨੂੰ ਲੈ ਕੇ ਤੇਲੰਗਾਨਾ ਤੋਂ ਝਾਰਖੰਡ ਲਈ ਪਹਿਲੀ ਸਪੈਸ਼ਲ ਰੇਲ ਗੱਡੀ ਅੱਜ ਸ਼ੁੱਕਰਵਾਰ ਨੂੰ ਰਵਾਨਾ ਹੋਈ ਹੈ। ਤੇਲੰਗਾਨਾ ਤੋਂ ਰਵਾਨਾ ਹੋਈ ਇਸ ਸਪੈਸ਼ਲ ਰੇਲ ਗੱਡੀ ਦੇ 24 ਡੱਬਿਆਂ ਵਿੱਚ ਲਗਭਗ 1200 ਪ੍ਰਵਾਸੀ ਹਨ। ਰੇਲ ਗੱਡੀ ਅੱਜ ਸਵੇਰੇ 4:50 ਵਜੇ ਤੇਲੰਗਾਨਾ ਦੇ ਲਿੰਗਰਪੱਲੀ ਤੋਂ ਰਵਾਨਾ ਹੋਈ ਸੀ, ਜੋ ਝਾਰਖੰਡ ਦੇ ਹਟੀਆ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬਿਹਾਰ, ਪੰਜਾਬ, ਤੇਲੰਗਾਨਾ ਤੇ ਕੇਰਲ ਨੇ ਕੇਂਦਰ ਸਰਕਾਰ ਤੋਂ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਸੂਬਿਆਂ ਨੇ ਕਿਹਾ ਸੀ ਕਿ ਲੋਕਾਂ ਦੀ ਗਿਣਤੀ ਕਾਫ਼ੀ ਵੱਧ ਹੈ। ਅਜਿਹੀ ਸਥਿਤੀ 'ਚ ਬੱਸਾਂ ਰਾਹੀਂ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ 'ਚ ਕਾਫ਼ੀ ਸਮਾਂ ਲੱਗ ਜਾਵੇਗਾ। ਇਸ ਕਾਰਨ ਵਾਇਰਸ ਫੈਲਣ ਦਾ ਖ਼ਤਰਾ ਵੀ ਰਹੇਗਾ, ਕਿਉਂਕਿ ਕਈ ਸੂਬਿਆਂ 'ਚੋਂ ਹੋ ਕੇ ਜਾਣਾ ਪਵੇਗਾ।
-PTCNews

adv-img
adv-img