ਦਿੱਲੀ, ਹਰਿਆਣਾ ਅਤੇ ਯੂਪੀ ‘ਚ ਅਗਲੇ ਕੁਝ ਘੰਟਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ

Rain in India News: Thunderstorm with rain and gusty winds to hit places in Haryana, UP and Delhi today
ਦਿੱਲੀ, ਹਰਿਆਣਾਅਤੇ ਯੂਪੀ 'ਚ ਅਗਲੇ ਕੁਝ ਘੰਟਿਆਂ 'ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ

ਦਿੱਲੀ, ਹਰਿਆਣਾ ਅਤੇ ਯੂਪੀ ‘ਚ ਅਗਲੇ ਕੁਝ ਘੰਟਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ:ਨਵੀਂ ਦਿੱਲੀ : ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਹਫ਼ਤੇ ਪਈ ਭਿਆਨਕ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਸੀ ਅਤੇ ਕੁਝ ਥਾਵਾਂ ‘ਤੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਸੀ ਪਰ ਭਾਰਤ ‘ਚ ਮਾਨਸੂਨ ਦੀ ਦਸਤਕ ਨੇ ਤਪਦੇ ਭਾਰਤ ਨੂੰ ਠੰਡਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਚਾਰ ਮਹੀਨੇ ਲਈ ਬਾਰਸ਼ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਜਿਸ ਕਰਕੇ ਪਿਛਲੇ 2-3 ਦਿਨਾਂ ਤੋਂ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 2 ਘੰਟਿਆਂ ਵਿਚ ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਤੇਜ਼ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਘੰਟਿਆਂ ਦੌਰਾਨ ਹਰਿਆਣਾ ਦੇ ਕਰਨਾਲ, ਸੋਨੀਪਤ ਅਤੇ ਪਾਣੀਪਤ ਤੋਂ ਇਲਾਵਾ ਯੂਪੀ ਦੇ ਸ਼ਾਮਲੀ, ਬਾਗਪਤ, ਗਾਜੀਆਬਾਦ, ਮੋਦੀਨਗਰ,ਮੇਰਠ ਅਤੇ ਦਿੱਲੀ ਦੀਆਂ ਕਈ ਥਾਵਾਂ ‘ਤੇ ਬਾਰਸ਼ ਦੀ ਸੰਭਾਵਨਾ ਹੈ। ਇਸ ਦੌਰਾਨ 20-40 ਕਿਮੀ. ਪ੍ਰਤੀ ਘੰਟੇ ਦੀ ਗਤੀ ਨਾਲ ਹਨੇਰੀ ਚਲੇਗੀ।

ਦੱਸ ਦੇਈਏ ਕਿ ਓਧਰ ਦੱਖਣੀ-ਪੱਛਮੀ ਮੌਨਸੂਨ ਨੇ ਸੋਮਵਾਰ ਨੂੰ ਕੇਰਲ ਵਿਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਰਾਜ ਵਿੱਚ ਸੋਮਵਾਰ ਸਵੇਰੇ ਮਾਨਸੂਨ ਦੇ ਕਾਰਨ ਭਾਰੀ ਬਾਰਸ਼ ਹੋਈ ਹੈ। ਕੇਰਲ ਵਿੱਚ ਭਾਰੀ ਮੀਂਹ ਦਰਮਿਆਨ ਭਾਰਤੀ ਮੌਸਮ ਵਿਭਾਗ ਵੱਲੋਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ 9 ਜ਼ਿਲ੍ਹਿਆਂ ਵਿੱਚ ਤਿਰੂਵਨੰਤਪੁਰਮ, ਕੋਲਮ, ਪਠਾਣਾਮਿਤਥਿੱਟਾ, ਅਲਾਪੂਝਾ, ਕੋਟਯਾਮ, ਅਰਨਾਕੂਲਮ, ਇਦੂਕੀ, ਮਲੱਪੁਰਮ ਅਤੇ ਕੰਨੂਰ ਸ਼ਾਮਲ ਹਨ।
-PTCNews