ਹੋਰ ਖਬਰਾਂ

ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਰਸਾਤ , ਦੇਖ ਕੇ ਲੋਕਾਂ ਦੇ ਉੱਡੇ ਹੋਸ਼

By Shanker Badra -- December 24, 2020 5:12 pm -- Updated:Feb 15, 2021

ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਰਸਾਤ , ਦੇਖ ਕੇ ਲੋਕਾਂ ਦੇ ਉੱਡੇ ਹੋਸ਼:ਸੀਤਾਪੁਰ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਜਦੋਂ ਅਚਾਨਕ ਹੀ ਰੁੱਖ ਤੋਂ 500-500 ਦੇ ਨੋਟਾਂ ਦੀ ਬਰਸਾਤ ਹੋਣ ਲੱਗੀ ਤਾਂ ਵੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਪਤਾ ਲੱਗਾ ਕਿ ਇਹ ਹਰਕਤ ਇੱਕ ਬਾਂਦਰ ਦੀ ਹੈ। ਬਾਂਦਰ ਨੇ ਕਰੀਬ 10 ਤੋਂ 12 ਹਜ਼ਾਰ ਰੁਪਏ ਪਾੜ ਦਿੱਤੇ ਹਨ।

Rain of 500-500 notes from the tree in Sitapur , people's senses were blown away ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਰਸਾਤ , ਦੇਖ ਕੇ ਲੋਕਾਂ ਦੇ ਉੱਡੇ ਹੋਸ਼

ਪੜ੍ਹੋ ਹੋਰ ਖ਼ਬਰਾਂ : Khalsa Aid ਦੀ ਵਿਲੱਖਣ ਸੇਵਾ ,ਕਿਸਾਨਾਂ ਲਈ ਖੋਲ੍ਹਿਆ Free 'Kisan Mall'

ਦਰਅਸਲ 'ਚ ਸੀਤਾਪੁਰ ਦੇ ਖੈਰਾਬਾਦ ਥਾਣਾ ਖੇਤਰ ਦੇ ਕਾਸਿਮਪੁਰ ਨਿਵਾਸੀ ਭਗਵਦੀਨ ਆਪਣੀ ਜ਼ਮੀਨ ਵੇਚ ਕੇ ਰਜਿਸਟਰੀ ਕਰਵਾਉਣ ਲਈ ਰਜਿਸਟਰੀ ਦਫ਼ਤਰ ਗਿਆ ਸੀ। ਉਸਨੂੰ ਜ਼ਮੀਨ ਵੇਚਣ 'ਤੇ ਚਾਰ ਲੱਖ ਰੁਪਏ ਨਕਦ ਮਿਲੇ ਸਨ। ਉਨ੍ਹਾਂ ਨੇ ਇਹ ਨਕਦੀ ਇੱਕ ਬੈਗ ਵਿਚ ਰੱਖ ਦਿੱਤੀ।

Rain of 500-500 notes from the tree in Sitapur , people's senses were blown away ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਰਸਾਤ , ਦੇਖ ਕੇ ਲੋਕਾਂ ਦੇ ਉੱਡੇ ਹੋਸ਼

ਜਦੋਂ ਉਹ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਬਾਂਦਰ ਨੇ ਬਜ਼ੁਰਗ ਦੇ ਹੱਥੋਂ ਬੈਗ ਖੋਹ ਲਿਆ ਤੇ ਰੁੱਖ ਤੇ ਚੜ੍ਹ ਗਿਆ। ਇਸ ਤੋਂ ਬਾਅਦ ਬਾਂਦਰ ਨੇ ਬੈਗ 'ਚੋਂ ਨੋਟ ਕੱਢਕੇ ਸੁੱਟਣੇ ਸ਼ੁਰੂ ਕਰ ਦਿੱਤੇ। 500-500 ਰੁਪਏ ਦੇ ਨੋਟਾਂ ਦੀ ਬਾਰਸ਼ ਵੇਖ ਲੋਕ ਰੁਕ ਗਏ ਤੇ ਨੋਟਾਂ ਦੀ ਬਾਰਸ਼ ਦੇਖਣ ਲੱਗੇ।

Rain of 500-500 notes from the tree in Sitapur , people's senses were blown away ਰੁੱਖ ਤੋਂ ਹੋਣ ਲੱਗੀ 500-500 ਦੇ ਨੋਟਾਂ ਦੀ ਬਰਸਾਤ , ਦੇਖ ਕੇ ਲੋਕਾਂ ਦੇ ਉੱਡੇ ਹੋਸ਼

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਮੁੜ ਲਿੱਖੀ ਚਿੱਠੀ

ਓਥੇ ਮੌਜੂਦ ਲੋਕਾਂ ਨੇ ਬਾਂਦਰ ਤੋਂ ਪੈਸੇ ਨਾਲ ਭਰਿਆ ਬੈਗ ਖੋਹਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਬਾਂਦਰ ਨੇ ਬੈਗ ਵਿੱਚ ਰੱਖੇ ਨੋਟਾਂ ਦਾ ਬੰਡਲ ਬਾਹਰ ਕੱਢਿਆ ਤੇ ਪੈਸੇ ਫਾੜ ਦਿੱਤੇ। ਇਸ ਦੇ ਨਾਲ ਹੀ ਉਸ ਨੇ ਕੁਝ ਪੈਸੇ ਹਵਾ ਵਿਚ ਉਡਾ ਦਿੱਤੇ। ਫਿਰ ਬਾਂਦਰ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਹੇਠਾਂ ਡਿਗ ਪਿਆ ਪਰ ਇੱਕ 500 ਰੁਪਏ ਦਾ ਬੰਡਲ ਇਸ ਦੇ ਹੱਥ ਰਹਿ ਗਿਆ ਸੀ।

-PTCNews