ਜਨਮ ਦਿਨ ਮੌਕੇ ਕ੍ਰਿਕਟਰ ਸੁਰੇਸ਼ ਰੈਨਾ ਨੇ ਕੀਤਾ ਵੱਡਾ ਐਲਾਨ

Suresh Raina
Suresh Raina

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਆਪਣੇ 34 ਵੇਂ ਜਨਮਦਿਨ ‘ਤੇ 27 ਨਵੰਬਰ ਨੂੰ ਆਪਣੀ ਐਨਜੀਓ, ਗ੍ਰੇਸੀਆ ਰੈਨਾ ਫਾਊਂਡੇਸ਼ਨ ਨਾਲ ਮਿਲ ਕੇ ਲੋਕ ਭਲਾਈ ਦੇ ਕੰਮਾਂ ਦੀ ਲੜੀ ‘ਚ ਇੱਕ ਹੋਰ ਨਾਮ ਜੁੜ ਗਿਆ ਹੈ। ਜਿਥੇ ਰੈਨਾ ਵੱਲੋਂ ਉੱਤਰ ਪ੍ਰਦੇਸ਼, ਜੰਮੂ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ 34 ਸਕੂਲਾਂ ਵਿਚ ਟਾਇਲਟ ਅਤੇ ਪੀਣ ਦੇ ਪਾਣੀ ਦੀਆਂ ਸੁਵਿਧਾਵਾਂ ਉਪਲੱਬਧ ਕਰਾਉਣ ਦਾ ਸੰਕਲਪ ਲਿਆ ਹੈ।

ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਰੈਨਾ ਨੇ ਆਪਣੀ ਧੀ ਦੇ ਨਾਮ ‘ਤੇ ਬਣੇ ਗੈਰ ਸਰਕਾਰੀ ਸੰਗਠਨ NGO ਗਾਰਸੀਆ ਰੈਨਾ ਫਾਊਂਡੇਸ਼ਨ GRF ਦੇ ਸਹਿਯੋਗ ਮੌਕੇ ਕਈ ਪਰੋਪਕਾਰੀ ਗਤੀਵਿਧੀਆਂ ਕਰਾਉਣ ਦਾ ਫ਼ੈਸਲਾ ਕੀਤਾ।ਇਸ ਦੀ ਜਾਣਕਾਰੀ ਰੈਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ‘ਤੇ ਟਵੀਟ ਕਰਕੇ ਜਾਣਕਾਰੀ ਦਿੱਤੀ |

Suresh Rainaਇਸ ਅਨੁਸਾਰ ਇਸ ਪਹਿਲ ਨਾਲ ਇਨ੍ਹਾਂ ਸਕੂਲਾਂ ਵਿਚ ਪੜ੍ਹਣ ਵਾਲੇ 10000 ਤੋਂ ਜ਼ਿਆਦਾ ਬੱਚਿਆਂ ਨੂੰ ਸਿਹਤ ਅਤੇ ਸਾਫ਼-ਸਫ਼ਾਈ ਦੀ ਸਹੂਲਤ ਮਿਲੇਗੀ। ਰੈਨਾ ਅਤੇ ਫਾਊਂਡੇਸ਼ਨ ਦੀ ਸਹਿ-ਸੰਸਥਾਪਕ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਨੇ ਉਨ੍ਹਾਂ ਦੇ ਜਨਮਦਿਨ ਦੇ ਹਫ਼ਤੇ ਦੀ ਸ਼ੁਰੂਆਤ ਗਾਜੀਆਬਾਦ ਦੇ ਨੂਰ ਨਗਰ ਸਿਹਾਨੀ ਦੇ ਸਰਕਾਰੀ ਕੰਪੋਜ਼ਿਟ ਮਿਡਲ ਸਕੂਲ, ਪੀਣ ਦੇ ਪਾਣੀ ਦੀ ਸੁਵਿਧਾ ਵਿਚ ਸੁਧਾਰ, ਮੁੰਡੇ ਅਤੇ ਕੁੜੀਆਂ ਲਈ ਵੱਖ-ਵੱਖ ਟਾਇਲਟ, ਹੱਥ ਧੋਣ ਦੀ ਵਿਵਸਥਾ, ਭਾਂਡੇ ਧੋਣ ਦੀ ਜਗ੍ਹਾ ਅਤੇ ਸਮਾਰਟ ਕਲਾਸ ਦਾ ਉਦਘਾਟਨ ਕਰਕੇ ਕੀਤੀ।

ਇਹ ਗਾਰਸੀਆ ਰੈਨਾ ਫਾਊਂਡੇਸ਼ਨ ਅਤੇ ਨੌਜਵਾਨ ਅਨਸਟਾਪੇਬਲ ਦੀ ਸੰਯੁਕਤ ਪਰਿਯੋਜਨਾ ਦਾ ਹਿੱਸਾ ਹੈ। ਰੈਨਾ ਅਤੇ ਪ੍ਰਿਅੰਕਾ ਨੇ ਇਸ ਦੌਰਾਨ ਕਮਜ਼ੋਰ ਤਬਕੇ ਦੀਆਂ 500 ਔਰਤਾਂ ਨੂੰ ਰਾਸ਼ਨ ਕਿੱਟਾਂ ਵੀ ਦਿੱਤੀਆਂ। ਰੈਨਾ ਨੇ ਕਿਹਾ, ‘ਇਸ ਪਹਿਲ ਨਾਲ ਆਪਣੇ 34ਵੇਂ ਜਨਮਦਿਨ ਦਾ ਜਸ਼ਨ ਮਨਾਉਣ ਨਾਲ ਮੈਨੂੰ ਕਾਫ਼ੀ ਖੁਸ਼ੀ ਮਿਲੀ ਹੈ। ਹਰ ਇਕ ਬੱਚੇ ਨੂੰ ਚੰਗੀ ਸਿੱਖਿਆ ਦਾ ਅਧਿਕਾਰ ਹੈ, ਜਿਸ ਵਿਚ ਸਕੂਲਾਂ ਵਿਚ ਸਾਫ਼ ਅਤੇ ਸੁਰੱਖਿਅਤ ਪੀਣ ਦਾ ਪਾਣੀ ਅਤੇ ਟਾਇਲਟ ਦੀ ਵਿਵਸਥਾ ਵੀ ਸ਼ਾਮਲ ਹੈ।

ਪਤਨੀ ਨੇ ਕੀਤੀ ਸਰਾਹਨਾ

ਉੱਤਰ ਪ੍ਰਦੇਸ਼ ਨਾਲ ਤਾਲੁੱਕ ਰੱਖਣ ਵਾਲੇ ਰੈਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਦੇ ਵੀ ਦੂਤ ਹਨ।ਉਥੇ ਹੀ ਇਸ ਮੌਕੇ ਪਤਨੀ ਪ੍ਰਿਯੰਕਾ ਨੇ ਇਸ ਘੋਸ਼ਣਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ,“ ਅਸੀਂ ਗ੍ਰੇਸੀਆ ਰੈਨਾ ਫਾਉਂਡੇਸ਼ਨ ਵਿਖੇ ਬੱਚਿਆਂ ਨਾਲ ਕੰਮ ਕਰ ਰਹੇ ਹਾਂ, ਇਨ੍ਹਾਂ 34 ਸਕੂਲਾਂ ਵਿੱਚ ਜਦੋਂ ਅਸੀਂ ਉਨ੍ਹਾਂ ਦੀਆਂ ਬੁਨਿਆਦੀ ਸਵੱਛਤਾ ਸਹੂਲਤਾਂ ਨੂੰ ਅਪਗ੍ਰੇਡ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਪ੍ਰੋਗਰਾਮ ਕਰਵਾਉਣ ਲਈ ਵੀ ਆਸ ਕਰਦੇ ਹਾਂ | ਸਿਹਤ ਸਿੱਖਿਆ ਨੂੰ ਯਕੀਨੀ ਬਣਾਉਣ ਵੱਲ ਇਹ ਪਹਿਲਾ ਕਦਮ ਹੈ।