ਮੱਥੇ 'ਤੇ ਤਿਲਕ ਲਗਾ ਕੇ ਜੇਲ੍ਹ 'ਚੋਂ ਬਾਹਰ ਆਏ ਰਾਜ ਕੁੰਦਰਾ , ਪਹਿਲੀ ਤਸਵੀਰ ਆਈ ਸਾਹਮਣੇ

By Shanker Badra - September 21, 2021 4:09 pm

ਮੁੰਬਈ : ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਆਖਿਰਕਾਰ ਜੇਲ੍ਹ ਤੋਂ ਬਾਹਰ ਆ ਗਏ ਹਨ। 64 ਦਿਨਾਂ ਬਾਅਦ ਰਾਜ ਕੁੰਦਰਾ ਆਪਣੇ ਘਰ ਜਾਣਗੇ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ। ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਅਸ਼ਲੀਲਤਾ ਅਤੇ ਪੋਰਨਗ੍ਰਾਫੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਵੇਂ ਹੀ ਰਾਜ ਕੁੰਦਰਾ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਮੀਡੀਆ ਨੇ ਘੇਰ ਲਿਆ।

ਮੱਥੇ 'ਤੇ ਤਿਲਕ ਲਗਾ ਕੇ ਜੇਲ੍ਹ 'ਚੋਂ ਬਾਹਰ ਆਏ ਰਾਜ ਕੁੰਦਰਾ , ਪਹਿਲੀ ਤਸਵੀਰ ਆਈ ਸਾਹਮਣੇ

ਇਸ ਦੌਰਾਨ ਪੱਤਰਕਾਰਾਂ ਨੇ ਰਾਜ ਕੁੰਦਰਾ ਤੋਂ ਸਵਾਲ ਵੀ ਪੁੱਛੇ ਪਰ ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਰਾਜ ਕੁੰਦਰਾ ਬਿਨਾਂ ਕੁਝ ਕਹੇ ਕਾਰ ਵਿੱਚ ਬੈਠ ਗਏ। ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਰਾਜ ਕੁੰਦਰਾ ਮਾਸਕ ਪਾਏ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਉਸਦੇ ਮੱਥੇ ਉੱਤੇ ਇੱਕ ਲਾਲ ਤਿਲਕ ਵੀ ਲੱਗਿਆ ਹੋਇਆ ਹੈ।

ਮੱਥੇ 'ਤੇ ਤਿਲਕ ਲਗਾ ਕੇ ਜੇਲ੍ਹ 'ਚੋਂ ਬਾਹਰ ਆਏ ਰਾਜ ਕੁੰਦਰਾ , ਪਹਿਲੀ ਤਸਵੀਰ ਆਈ ਸਾਹਮਣੇ

ਮੀਡੀਆ ਦੀ ਭੀੜ ਨੂੰ ਆਪਣੇ ਆਲੇ ਦੁਆਲੇ ਦੇਖ ਕੇ ਰਾਜ ਕੁੰਦਰਾ ਵੀ ਪਰੇਸ਼ਾਨ ਨਜ਼ਰ ਆਏ ਹਨ। ਕਾਰ ਵਿੱਚ ਬੈਠਣ ਤੋਂ ਬਾਅਦ ਰਾਜ ਕੁੰਦਰਾ ਕਿਸੇ ਨਾਲ ਗੱਲ ਕਰਦੇ ਹੋਏ ਮੀਡੀਆ ਵੱਲ ਆਪਣੇ ਹੱਥ ਨਾਲ ਕੁਝ ਇਸ਼ਾਰਾ ਕਰਦੇ ਹੋਏ ਵੀ ਦਿਖੇ। ਰਾਜ ਕੁੰਦਰਾ ਹੁਣ 64 ਦਿਨਾਂ ਬਾਅਦ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਅਤੇ ਬੱਚਿਆਂ ਨੂੰ ਮਿਲਣਗੇ। ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਲਈ ਵੈਸ਼ਨੋ ਦੇਵੀ ਦੇ ਦਰਬਾਰ ਵੀ ਗਈ ਸੀ। ਰਾਜ ਕੁੰਦਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਸੁੱਖ ਦਾ ਸਾਹ ਲਿਆ।

ਮੱਥੇ 'ਤੇ ਤਿਲਕ ਲਗਾ ਕੇ ਜੇਲ੍ਹ 'ਚੋਂ ਬਾਹਰ ਆਏ ਰਾਜ ਕੁੰਦਰਾ , ਪਹਿਲੀ ਤਸਵੀਰ ਆਈ ਸਾਹਮਣੇ

ਸੋਮਵਾਰ ਨੂੰ ਪਤੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਇੰਸਟਾ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਸੀ - ਸਤਰੰਗੀ ਪੀਂਘ ਦੀ ਹੋਂਦ ਸਿਰਫ ਇਹ ਦੱਸਣ ਲਈ ਹੈ ਕਿ ਇੱਕ ਬੁਰੇ ਤੂਫਾਨ ਦੇ ਬਾਅਦ ਵੀ ਖੂਬਸੂਰਤ ਚੀਜ਼ਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਵਿਯਾਨ ਨੇ ਇੱਕ ਪੋਸਟ ਲਿਖ ਕੇ Ganpati Bappa ਦਾ ਧੰਨਵਾਦ ।
-PTCNews

adv-img
adv-img