Thu, Apr 25, 2024
Whatsapp

ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ ,ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ

Written by  Shanker Badra -- December 29th 2018 06:44 PM
ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ ,ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ

ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ ,ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ

ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ ,ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ:ਰਾਜਾਸਾਂਸੀ : ਪੰਜਾਬ ਅੰਦਰ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ।ਇਨ੍ਹਾਂ ਚੋਣਾਂ ਨੂੰ ਭਾਵੇਂ ਲੋਕਤੰਤਰ ਦੀ ਮੁੱਢਲੀ ਇਕਾਈ ਕਿਹਾ ਜਾਂਦਾ ਹੈ ਪਰ ਇਹਨਾਂ ਚੋਣਾਂ ਵਿਚ ਕੈਬਨਿਟ ਮੰਤਰੀ 'ਤੇ ਆਪਣੀ ਤਾਕਤ ਦੀ ਵਰਤੋਂ ਨਾਲ ਪੁਲਿਸ ਦਾ ਸਹਾਰਾ ਲੈ ਕੇ ਅਕਾਲੀ ਦਲ ਦੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗ ਰਹੇ ਹਨ।ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਦੇ ਅਕਾਲੀ ਦਲ ਵੱਲੋਂ ਸਰਪੰਚੀ ਦੇ ਉਮੀਦਵਾਰ ਦੇ ਸਾਥੀਆਂ ਅਤੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਆਪਣੇ ਉਮੀਦਵਾਰ ਦੀ ਹਾਰ ਤੋਂ ਬੁਖਲਾਹਟ ਵਿੱਚ ਆਏ ਮੰਤਰੀ ਵਲੋਂ ਉਨ੍ਹਾਂ ਨੂੰ ਗਲਤ ਢੰਗ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। [caption id="attachment_234028" align="aligncenter" width="300"]Rajasansi cabinet minister Candidate Tight harassment Blame
ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ , ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ[/caption] ਇਸ ਦੌਰਾਨ ਪਿੰਡ ਵਾਸੀਆਂ ਦਾ ਆਰੋਪ ਹੈ ਕਿ ਡੇਢ ਸਾਲ ਪਹਿਲਾਂ ਹੋਈ ਲੜਾਈ ਦਾ ਰਾਜੀਨਾਮਾ ਵੀ ਹੋ ਗਿਆ ਹੈ ਅਤੇ ਉਮੀਦਵਾਰ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ ਹੈ ਪਰ ਹੁਣ ਮੰਤਰੀ ਦੇ ਕਹਿਣ 'ਤੇ ਪੁਲਿਸ ਸਰਪੰਚੀ ਦੇ ਉਮੀਦਵਾਰ ਗੁਰਦੀਪ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। [caption id="attachment_234026" align="aligncenter" width="300"]Rajasansi cabinet minister Candidate Tight harassment Blame
ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ , ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ[/caption] ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਮੰਤਰੀ ਦੇ ਕਹਿਣ 'ਤੇ ਨਹੀਂ ਸਗੋਂ ਆਪਣਾ ਕੰਮ ਕਰ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਆਰੋਪੀਆਂ ਖਿਲਾਫ ਧਾਰਾ 326,307 ਦੇ ਕੇਸ ਦਰਜ ਹਨ,ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। [caption id="attachment_234027" align="aligncenter" width="300"]Rajasansi cabinet minister Candidate Tight harassment Blame
ਕੈਬਨਿਟ ਮੰਤਰੀ 'ਤੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ , ਪਿੰਡ ਵਾਸੀਆਂ ਨੇ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ[/caption] ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਗੁਰਦੀਪ ਸਿੰਘ 'ਤੇ ਕੇਸ ਦਰਜ ਸੀ ਤਾਂ ਪੁਲਿਸ ਪਿਛਲੇ ਡੇਢ ਸਾਲ ਤੋਂ ਕੀ ਕਰ ਰਹੀ ਸੀ ਅਤੇ ਜਦੋਂ ਗੁਰਦੀਪ ਸਿੰਘ ਨੇ ਨਾਮਜ਼ਦਗੀ ਕਾਗਜ ਭਰੇ ਸੀ ਤਾਂ ਉਸ ਸਮੇ ਕਿਸੇ ਨੇ ਉਸਦਾ ਕੋਈ ਵਿਰੋਧ ਕਿਉਂ ਨਹੀਂ ਕੀਤਾ, ਇਹੋ ਗੱਲਾਂ 'ਤੇ ਇਹ ਮਾਮਲਾ ਰਾਜਨੀਤਕ ਹੁੰਦਾ ਜਾਪਦਾ ਹੈ। -PTCNews


Top News view more...

Latest News view more...