ਹੋਰ ਖਬਰਾਂ

ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼

By Shanker Badra -- July 18, 2019 4:49 pm

ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼ :ਜੈਪੁਰ : ਰਾਜਸਥਾਨ ਦੇ ਭੀਲਵਾੜਾ ਦੇ ਪ੍ਰਤਾਪਨਗਰ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਓਥੇ ਇੱਕ ਨਾਬਾਲਗ ਬੱਚੀ ਆਪਣੇ ਪਿਤਾ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ ਚਾਹੁੰਦੀ ਹੈ। ਇੱਥੇ ਇਕ ਪਿਤਾ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਨੂੰ ਅੰਜਾਮ ਦਿੱਤਾ ਸੀ ਪਰ ਉਹ ਫਰਾਰ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।

Rajastha Bhilwara girl Wants to be given Execution sentence father ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼

ਮਿਲੀ ਜਾਣਕਾਰੀ ਅਨੁਸਾਰ ਇਸ ਬੱਚੀ ਦਾ ਪਿਓ ਆਪਣੀ ਧੀ ਕੋਲੋਂ ਰੋਜ਼ਾਨਾ ਅਸ਼ਲੀਲ ਡਾਂਸ ਕਰਵਾਉਂਦਾ ਅਤੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਇੱਕ ਦਿਨ ਬੱਚੀ ਨੇ ਤੰਗ ਆ ਕੇ ਆਪਣੀ ਹੱਡਬੀਤੀ ਗੁਆਂਢੀ ਔਰਤ ਨੂੰ ਦੱਸੀ ਤੇ ਬਾਲ ਭਲਾਈ ਕਮੇਟੀ ਤੱਕ ਪਹੁੰਚ ਕੀਤੀ। ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਨੇ ਬੱਚੀ ਨੂੰ ਪਿਤਾ ਦੇ ਕਬਜ਼ੇ 'ਚੋਂ ਮੁਕਤ ਕਰਵਾਇਆ ਤੇ ਪ੍ਰਤਾਪਨਗਰ ਥਾਣਾ ਪੁਲਿਸ ਨੇ ਪਿਤਾ ਖ਼ਿਲਾਫ਼ ਪੋਕਸੋ ਤੇ ਜੇਜੇ ਐਕਟ 'ਚ ਮਾਮਲਾ ਦਰਜ ਕਰ ਲਿਆ।

Rajastha Bhilwara girl Wants to be given Execution sentence father ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼

ਇਸ ਦੌਰਾਨ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀ ਕੇ ਅਕਸਰ ਹੀ ਉਸਦੀ ਮਾਂ ਨਾਲ ਕੁੱਟਮਾਰ ਕਰਦਾ ਸੀ ,ਇਸ ਕਾਰਨ ਉਹ ਨੌ ਮਹੀਨੇ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਕਲਯੁੱਗੀ ਪਿਤਾ ਨੇ ਆਪਣੀ ਧੀ ਨੂੰ ਵੀ ਨਹੀਂ ਬਖਸਿਆ। ਉਸਨੇ ਦੱਸਿਆ ਕਿ ਇੱਕ ਦਿਨ ਉਸਦੇ ਪਿਤਾ ਨੇ ਸ਼ਰਾਬ ਦੇ ਨਸ਼ੇ 'ਚ ਉਸ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਕਿਹਾ ਉਹ ਇਸ ਤਰ੍ਹਾਂ ਡਾਂਸ ਕਰੇਗੀ ਤਾਂ ਉਹ ਆਪ ਵੀਡੀਓ ਬਣਾਏਗਾ, ਜਿਸ ਦਾ ਉਨ੍ਹਾਂ ਨੂੰ ਪੈਸਾ ਮਿਲੇਗਾ। ਇਸ ਤੋਂ ਬਾਅਦ ਉਸ ਨਾਲ ਅਜਿਹੀਆਂ ਗੰਦੀਆਂ ਹਰਕਤਾਂ ਕਰਦਾ ਰਿਹਾ। ਉਹ ਧਮਕੀ ਵੀ ਦਿੰਦਾ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਨੂੰ ਮਾਰ ਦੇਵੇਗਾ।

Rajastha Bhilwara girl Wants to be given Execution sentence father ਆਖ਼ਿਰ ਕਿਉਂ ਇੱਕ ਲੜਕੀ ਆਪਣੇ ਪਿਓ ਨੂੰ ਦਿਵਾਉਣਾ ਚਾਹੁੰਦੀ ਹੈ ਫਾਂਸੀ ਦੀ ਸਜ਼ਾ , ਖ਼ਬਰ ਪੜ੍ਹਕੇ ਉੱਡ ਜਾਣਗੇ ਹੋਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਮਿਲੇਗੀ ਵੱਡੀ ਤਾਕਤ ,ਬਣਾਇਆ ਜਾਵੇਗਾ ਜਾਂਚ ਵਿੰਗ

ਪੀੜਤ ਬੱਚੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਬਾਲ ਭਲਾਈ ਕਮੇਟੀ ਨੇ ਬੱਚੀ ਦਾ ਮੈਡੀਕਲ ਕਰਵਾਇਆ, ਜਿਸ 'ਚ ਉਸ ਨਾਲ ਦੁਸ਼ਕਰਮ ਦੀ ਪੁਸ਼ਟੀ ਹੋਈ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
-PTCNews

  • Share