ਜਾਇਦਾਦ ਦੇ ਲਾਲਚ 'ਚ ਪੁੱਤ ਨੇ ਮਾਂ ਦੀ ਮਮਤਾ ਨੂੰ ਲਤਾੜਿਆ , ਬਜ਼ੁਰਗ ਮਾਂ ਦੀਆਂ ਨਗਨ ਤਸਵੀਰਾਂ ਖਿੱਚ ਕੇ ਕੀਤੀਆਂ ਵਾਇਰਲ

By Kaveri Joshi - May 21, 2020 7:05 pm

ਕੋਟਾ: ਰਾਜਸਥਾਨ : ਜਾਇਦਾਦ ਦੇ ਲਾਲਚ 'ਚ ਪੁੱਤ ਨੇ ਮਾਂ ਦੀ ਮਮਤਾ ਨੂੰ ਲਤਾੜਿਆ , ਬਜ਼ੁਰਗ ਮਾਂ ਦੀਆਂ ਨਗਨ ਤਸਵੀਰਾਂ ਖਿੱਚ ਕੇ ਕੀਤੀਆਂ ਵਾਇਰਲ: ਲਾਲਚ ਇਨਸਾਨ ਨੂੰ ਇਸ ਕਦਰ ਅੰਨਾ ਕਰ ਦਿੰਦਾ ਹੈ ਕਿ ਉਹ ਰਿਸ਼ਤਿਆਂ ਦੀ ਮਰਿਯਾਦਾ ਤੱਕ ਭੁੱਲ ਜਾਂਦਾ ਹੈ , ਅਜਿਹੀ ਹੀ ਇੱਕ ਖ਼ਬਰ ਮਿਲੀ ਹੈ ਜਿਸ 'ਚ ਰਾਜਸਥਾਨ ਦੇ ਕੋਟਾ ਤੋਂ 50 ਸਾਲਾ ਵਿਅਕਤੀ ਨੇ ਜੱਦੀ ਜਾਇਦਾਦ ਹੜੱਪਣ ਲਈ ਆਪਣੀ ਬਜ਼ੁਰਗ ਮਾਂ ਦੀਆਂ ਨਗਨ ਤਸਵੀਰਾਂ ਖਿੱਚੀਆਂ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ।

ਮਿਲੀ ਜਾਣਕਾਰੀ ਮੁਤਾਬਿਕ ਦੀਪਕ ਤਿਵਾੜੀ ਨਾਮਕ ਦੋਸ਼ੀ ਦੇ ਮਨ 'ਚ ਇਹ ਲਾਲਸਾ ਸੀ ਕਿ ਉਸਦੀ ਮਾਂ ਆਪਣਾ ਘਰ ਉਸਦੇ ਨਾਮ ਕਰੇ ਜਿਸਦੇ ਚਲਦੇ ਤਕਰੀਬਨ 20 ਦਿਨ ਪਹਿਲਾਂ ਪੀੜਤ ਬਜ਼ੁਰਗ ਪੀੜਤਾ ਦੇ ਪਤੀ ਦੀ ਮੌਤ ਉਪਰੰਤ ਜਾਇਦਾਦ ਦਾ ਇਹ ਮਸਲਾ ਸ਼ੁਰੂ ਹੋ ਚੁੱਕਾ ਸੀ । ਪਤੀ ਦੀ ਮੌਤ ਤੋਂ ਬਾਅਦ ਜਦੋਂ ਉਕਤ ਮਹਿਲਾ ਉਸਦੀ ਸ਼ਾਂਤੀ ਲਈ ਹਵਨ ਕਰਵਾ ਰਹੀ ਸੀ ਤਾਂ ਕਲਯੁਗੀ ਪੁੱਤਰ ਨੇ ਉਸ ਉੱਤੇ ਕਿਸੇ ਤਰਲ ਪਦਾਰਥ ਦਾ ਛਿੜਕਾਅ ਕੀਤਾ ਜਿਸ ਉਪਰੰਤ ਉਸਨੂੰ ਖਾਰਿਸ਼ ਮਹਿਸੂਸ ਹੋਣ ਲੱਗੀ , ਜਦੋਂ ਉਹ ਨਹਾਉਣ ਲਈ ਬਾਥਰੂਮ 'ਚ ਗਈ ਤਾਂ ਉਸਦੇ ਪੁੱਤ ਨੇ ਆਪਣੀ ਮਾਂ ਦੀਆਂ ਨਗਨ ਹਾਲਤ 'ਚ ਫੋਟੋਆਂ ਖਿੱਚੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਵੱਟਸਐੱਪ ਕਰ ਦਿੱਤੀਆਂ ।

ਗੌਰਤਲਬ ਹੈ ਕਿ ਉਕਤ ਦੋਸ਼ੀ ਵਲੋਂ ਭੇਜੀਆਂ ਨਗਨ ਤਸਵੀਰਾਂ ਜਦੋਂ  ਮਹਿਲਾ ਦੇ ਰਿਸ਼ਤੇਦਾਰਾਂ ਕੋਲ ਪੁੱਜੀਆਂ ਤਾਂ ਉਹਨਾਂ ਨੇ ਮਹਿਲਾ ਨੂੰ ਦੱਸਿਆ ਜਿਸ ਉਪਰੰਤ 75 ਸਾਲਾ ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ । ਪੁਲਿਸ ਨੂੰ ਜਦੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹਨਾਂ ਦੋਸ਼ੀ ਦੀਪਕ ਤਿਵਾੜੀ ਨੂੰ 16 ਮਈ ਨੂੰ ਗ੍ਰਿਫ਼ਤਾਰ ਕਰ ਲਿਆ । ਦੱਸ ਦੇਈਏ ਕਿ ਉਕਤ ਦੋਸ਼ੀ ਵਿਰੁੱਧ ਬਲੈਕਮੇਲ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਆਈਪੀਸੀ ਧਾਰਾ 509 ਏ, 509 ਬੀ ਤੇ ਆਈਟੀ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਗਿਆ , ਪਰ 50 ਸਾਲਾ ਬੰਦੇ ਵੱਲੋਂ ਲਾਲਚ 'ਚ ਸ਼ਰਮੋ ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਬਜ਼ੁਰਗ ਮਾਂ ਨਾਲ ਅਜਿਹਾ ਘਟੀਆ ਸਲੂਕ ਕੀਤਾ ਜਾਣਾ ਬਹੁਤ ਹੀ ਸ਼ਰਮਨਾਕ ਗੱਲ ਹੈ ।

adv-img
adv-img