ਅਜਮੇਰ-ਬੀਕਾਨੇਰ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 7 ਜ਼ਖਮੀ

road accident
ਨਾਭਾ-ਭਾਦਸੋਂ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਭੈਣ ਨੂੰ ਲੋਹੜੀ ਦੇਣ ਜਾ ਰਹੇ ਭਰਾ-ਮਾਂ ਦੀ ਮੌਤ

ਅਜਮੇਰ-ਬੀਕਾਨੇਰ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 7 ਜ਼ਖਮੀ,ਜੈਪੁਰ: ਦੇਸ਼ ‘ਚ ਲਗਾਤਾਰ ਸੜਕ ਹਾਦਸਿਆਂ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕਾਂ ਨੇ ਇਹਨਾਂ ਹਾਦਸਿਆਂ ‘ਚ ਆਪਣੀਆਂ ਜਾਨਾ ਗਵਾ ਚੁੱਕੇ ਹਨ।

road accident
ਅਜਮੇਰ-ਬੀਕਾਨੇਰ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 7 ਜ਼ਖਮੀ

ਅਜਿਹੀ ਹੀ ਇੱਕ ਘਟਨਾ ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਕੁਚੇਰਾ ਖੇਤਰ ਤੋਂ ਸਾਹਮਣੇ ਆਈ ਹੈ। ਜਿਥੇ ਤੇਜ਼ ਸਪੀਡ ਨਾਲ ਆ ਰਹੀ ਇਕ ਕਾਰ ਸੜਕ ਦੇ ਕੰਢੇ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ ਪਰ 7 ਲੋਕ ਜ਼ਖਮੀ ਹੋ ਗਏ।

ਹੋਰ ਪੜ੍ਹੋ:ਹੁਸ਼ਿਆਰਪੁਰ : ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ ‘ਚ (ਤਸਵੀਰਾਂ)

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ।

road accident
ਅਜਮੇਰ-ਬੀਕਾਨੇਰ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 7 ਜ਼ਖਮੀ

ਪੁਲਿਸ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਮੇਰ-ਬੀਕਾਨੇਰ ਰਾਸ਼ਟਰੀ ਰਾਜਮਾਰਗ ‘ਤੇ ਬੁਟਾਟੀ ਅਤੇ ਪੁਨਾਸਾ ਫਾਂਟਾ ਦੇ ਵਿਚਾਲੇ ਸਰਦ ਰਾਜੋਦ ਪਿੰਡ ਦੇ ਕੋਲ ਪੁਸ਼ਕਰ ਵੱਲੋਂ ਆ ਰਹੀ ਤੇਜ਼ ਸਪੀਡ ਵਾਲੀ ਕਾਰ ਨੇ ਸੜਕ ‘ਤੇ ਖੜੇ ਟਰੱਕ ‘ਚ ਜਾ ਵੱਜੀ, ਜਿਸ ਕਾਰਨ ਕਾਰ ‘ਚ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਹਾਦਸੇ ‘ਚ 7 ਹੋਰ ਲੋਕ ਜ਼ਖਮੀ ਹੋ ਗਏ। ਜਿੰਨਾ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTC News