ਰਾਜਸਥਾਨ ‘ਚ ਚਾਰ ਹੱਥਾਂ-ਪੈਰਾਂ ਵਾਲੀ ਬੱਚੀ ਨੇ ਲਿਆ ਜਨਮ, ਡਾਕਟਰ ਵੀ ਹੋਏ ਹੈਰਾਨ (ਤਸਵੀਰਾਂ)

Child Born

ਰਾਜਸਥਾਨ ‘ਚ ਚਾਰ ਹੱਥਾਂ-ਪੈਰਾਂ ਵਾਲੀ ਬੱਚੀ ਨੇ ਲਿਆ ਜਨਮ, ਡਾਕਟਰ ਵੀ ਹੋਏ ਹੈਰਾਨ (ਤਸਵੀਰਾਂ),ਨਵੀਂ ਦਿੱਲੀ: ਰਾਜਸਥਾਨ ਦੇ ਟੋਂਕ ਜ਼ਿਲੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਅਨੋਖੀ ਬੱਚੀ ਨੇ ਜਨਮ ਲਿਆ ਹੈ। ਟੋਂਕ ਜ਼ਿਲੇ ਦੇ ਮਾਲਪੁਰਾ ਕਸਬੇ ‘ਚ ਰਾਜੂਦੇਵੀ ਗੁਰਜਰ ਨਾਂ ਦੀ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ‘ਚ ਪਹਿਲਾਂ ਲੜਕੇ ਨੇ ਜਨਮ ਲਿਆ ਅਤੇ ਫਿਰ ਲੜਕੀ ਨੇ ਜਨਮ ਲਿਆ।

Child Bornਇਸ ਨਵਜੰਮੀ ਬੱਚੀ ਦੇ ਚਾਰ ਹੱੱਥ ਅਤੇ ਚਾਰ ਪੈਰ ਲੱਗਦੇ ਹਨ ਫਿਲਹਾਲ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਪੇਟ ਦਰਦ ਦੀ ਸੀ ਸ਼ਿਕਾਇਤ, ਪੇਟ ‘ਚੋਂ ਨਿਕਲਿਆ ਕੁਝ ਅਜਿਹਾ ਕਿ ਡਾਕਟਰਾਂ ਦੇ ਉਡੇ ਹੋਸ਼!

Child Bornਇਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹੋ ਰਹੇ ਹਨ।ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਪੇਟ ‘ਚ ਤਿੰਨ ਭਰੂਣ ਪਲ ਰਹੇ ਸਨ।

Child Bornਉਨ੍ਹਾਂ ‘ਚੋਂ ਦੋ ਸਾਧਾਰਨ ਰਹੇ ਪਰ ਤੀਸਰਾ ਵਿਕਸਿਤ ਨਹੀਂ ਹੋ ਸਕਿਆ।ਇਸ ਤਰ੍ਹਾਂ ਅਰਧ ਵਿਕਸਿਤ ਭਰੂਣ ਬੱਚੀ ਦੇ ਪੇਟ ਨਾਲ ਇੰਝ ਜੁੜ ਗਿਆ ਜਿਵੇ ਕਿ ਉਸ ਬੱਚੀ ਦੇ ਚਾਰ ਹੱਥ-ਪੈਰ ਹੋਣ।

-PTC News