Thu, Apr 25, 2024
Whatsapp

ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਹੋਈ ਮੌਤ,ਕਈ ਜ਼ਖਮੀ

Written by  Shanker Badra -- February 26th 2020 01:27 PM
ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਹੋਈ ਮੌਤ,ਕਈ ਜ਼ਖਮੀ

ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਹੋਈ ਮੌਤ,ਕਈ ਜ਼ਖਮੀ

ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਹੋਈ ਮੌਤ,ਕਈ ਜ਼ਖਮੀ:ਰਾਜਸਥਾਨ : ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਦੇ ਪਾਪੜੀ ਪਿੰਡ ਨੇੜੇ ਬੁੱਧਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਬਰਾਤੀਆਂ ਨਾਲ ਭਰੀ ਇੱਕ ਬੱਸ ਨਦੀ ਵਿੱਚ ਡਿੱਗ ਗਈ ਹੈ।ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਜ਼ਖਮੀਆਂ ਨੂੰ ਕੋਟਾ ਰੈਫਰ ਕਰ ਦਿੱਤਾ ਗਿਆ ਹੈ।ਇਸ ਬੱਸ ਵਿੱਚ ਕੁੱਲ 30 ਲੋਕ ਸਵਾਰ ਸਨ। ਮਰਨ ਵਾਲਿਆਂ ਵਿਚ 10 ਮਰਦ ਅਤੇ 11 ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। [caption id="attachment_391610" align="aligncenter" width="300"]Rajasthan: Bus Falls into River in Bundi district, 24 people dead ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ,24 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਕੋਟਾ ਦੀ ਦਾਦੀਬਾਰੀ ਤੋਂ ਇਕ ਪਰਿਵਾਰਕ ਮੈਂਬਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਸਵਾਈ ਮਾਧੋਪੁਰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿਚ ਇਹ ਘਟਨਾ ਵਾਪਰ ਗਈ ਅਤੇ ਬੱਸ ਪਾਪੜੀ ਪਿੰਡ ਨੇੜੇ ਕੋਟਾ-ਲਾਲਸੋਟ ਮੈਗਾ ਹਾਈਵੇਅ 'ਤੇ ਨਦੀ ਵਿਚ ਡਿੱਗ ਗਈ ਹੈ। [caption id="attachment_391608" align="aligncenter" width="300"]Rajasthan: Bus Falls into River in Bundi district, 24 people dead ਰਾਜਸਥਾਨ: ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ,24 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ[/caption] ਇਸ ਦੌਰਾਨ ਬੁੰਦੀਦੇ ਜ਼ਿਲ੍ਹਾ ਕੁਲੈਕਟਰ ਅੰਤਾਰ ਸਿੰਘ ਨਹਿਰਾ ਨੇ ਦੱਸਿਆ ਕਿ ਵਿਆਹ ਸਮਾਗਮ ਵਿਚ ਸ਼ਾਮਲ ਲੋਕ ਬੱਸ ਵਿਚ ਸਵਾਰ ਹੋ ਕੇ ਸਵਾਈ ਮਾਧੋਪੁਰ ਜਾ ਰਹੇ ਸਨ। ਇਸ ਹਾਦਸੇ ਤੋਂ ਬਾਅਦ ਐਨਡੀਆਰਐਫ ਦੀ ਟੀਮ ਬਚਾਅ ਅਤੇ ਰਾਹਤ ਕਾਰਜ ਵਿਚ ਲੱਗੀ ਹੋਈ ਹੈ। ਹੁਣ ਤੱਕ 12-13 ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਬੱਸ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। -PTCNews


Top News view more...

Latest News view more...