
ਰਾਜਸਥਾਨ ਸਿਆਸੀ ਸੰਕਟ : ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਸਚਿਨ ਪਾਇਲਟ ਦੀ ਹੋਈ ਛੁੱਟੀ:ਜੈਪੁਰ : ਰਾਜਸਥਾਨ ਕਾਂਗਰਸ ”ਚ ਜਾਰੀ ਸਿਆਸੀ ਘਮਾਸਾਨ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਬਗਾਵਤ ਕਰਨ ਵਾਲੇ ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸਦੀ ਘੋਸ਼ਣਾ ਸੀਨੀਅਰ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕੀਤੀ ਹੈ।
ਰਾਜਸਥਾਨ ਕਾਂਗਰਸ ”ਚ ਜਾਰੀ ਸਿਆਸੀ ਘਮਾਸਾਨ ਨੂੰ ਸੁਲਝਾਉਣ ਲਈ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ,ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਹਾਈ ਕਮਾਨ ਸਚਿਨ ਪਾਇਲਟ ਨਾਲ ਹੁਣ ਗੱਲਬਾਤ ਨਹੀਂ ਕਰੇਗੀ।

ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ ਜੈਪੁਰ ਦੇ ਫੇਅਰਮੋਂਟ ਹੋਟਲ ‘ਚ ਚੱਲ ਰਹੀ ਕਾਂਗਰਸ ਵਿਧਾਇਕ ਦਲ (ਸੀ.ਐੱਲ.ਪੀ.) ਦੀ ਬੈਠਕ ‘ਚ ਹਾਜ਼ਰ 102 ਵਿਧਾਇਕਾਂ ਨੇ ਸਰਬ ਸੰਮਤੀ ਨਾਲ ਮੰਗ ਕੀਤੀ ਸੀ ਕਿ ਸਚਿਨ ਪਾਇਲਟ ਨੂੰ ਪਾਰਟੀ ਤੋਂ ਹਟਾ ਦਿੱਤਾ ਜਾਵੇ। ਜਿਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਵੱਡਾ ਫ਼ੈਸਲਾ ਲਿਆ ਹੈ।
ਇਸ ਮਗਰੋਂ ਰਾਜਸਥਾਨ ਕਾਂਗਰਸ ”ਚ ਜਾਰੀ ਸਿਆਸੀ ਘਮਾਸਾਨ ਦੌਰਾਨਕਾਂਗਰਸ ਪਾਰਟੀ ਨੇਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਸਚਿਨ ਪਾਇਲਟ ਨੂੰ ਹਟਾ ਦਿੱਤਾ ਹੈ ਅਤੇ ਸਚਿਨ ਪਾਇਲਟ ਨੂੰ ਕਾਂਗਰਸ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਲਾਂਬੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਇਲਟ ਧੜੇ ਦੇ 3 ਮੰਤਰੀਆਂ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ ਹੈ। ਹੁਣ ਗੋਵਿੰਦ ਸਿੰਘ ਨੂੰ ਰਾਜਸਥਾਨ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।
-PTCNews