Fri, Apr 26, 2024
Whatsapp

ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ  

Written by  Shanker Badra -- May 29th 2021 02:06 PM
ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ  

ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ  

ਭਰਤਪੁਰ :  ਰਾਜਸਥਾਨ ਦੇ ਭਰਤਪੁਰ 'ਚ 2 ਬੇਖੌਫ਼ ਬਦਮਾਸ਼ਾਂ ਨੇ ਇਕ ਡਾਕਟਰ ਜੋੜੇ ਦੀ ਦਿਨ ਦਿਹਾੜੇ ਸੜਕ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ , ਜਦੋਂ ਡਾਕਟਰ ਜੋੜਾ ਕਾਰ ਵਿਚ ਸਵਾਰ ਹ ਕੇ ਕਿਸੇ ਕੰਮ ਲਈ ਜਾ ਰਹੇ ਸਨ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹੁਣ ਪੁਲਿਸ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ। ਇਸ ਲਾਈਵ ਕਤਲ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ [caption id="attachment_501492" align="aligncenter" width="300"]Rajasthan: Doctor couple shot dead in broad daylight , Caught On CCTV ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ[/caption] ਮ੍ਰਿਤਕ ਡਾਕਟਰ ਜੋੜੇ ਦੀ ਪਛਾਣ ਡਾ: ਸੁਦੀਪ ਗੁਪਤਾ ਅਤੇ ਉਸਦੀ ਪਤਨੀ ਡਾਕਟਰ ਸੀਮਾ ਗੁਪਤਾ ਵਜੋਂ ਹੋਈ ਹੈ। ਕਤਲ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਡਾਕਟਰ ਜੋੜੇ ਦੇ ਕਤਲ ਦੀ ਲਾਈਵ ਵੀਡੀਓ ਹੈਰਾਨ ਕਰਨ ਵਾਲੀ ਹੈ। ਡਾਕਟਰ ਸੁਮਿਤ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਡਾ: ਸੀਮਾ ਗੁਪਤਾ ਆਪਣਾ ਨਿੱਜੀ ਕਲੀਨਿਕ ਚਲਾਉਂਦੇ ਸਨ। ਦੋਵਾਂ ਦੀਆਂ ਲਾਸ਼ਾਂ ਨੂੰ ਆਰਬੀਐਮ ਹਸਪਤਾਲ ਦੇ ਮੋਰਚੇ ਵਿੱਚ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। [caption id="attachment_501489" align="aligncenter" width="300"]Rajasthan: Doctor couple shot dead in broad daylight , Caught On CCTV ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ[/caption] ਇਸ ਘਟਨਾ ਮਗਰੋਂ ਐਸ.ਪੀ. ਦੇਵੇਂਦਰ ਕੁਮਾਰ ਵਿਸ਼ਣੋਈ ਨੇ ਦੱਸਿਆ ਕਿ ਡਾਕਟਰ ਜੋੜਾ ਆਪਣੀ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਰਸਤੇ ਵਿੱਚ 2 ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਪਤੀ -ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਕਤਲ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਬਦਮਾਸ਼ਾਂ ਨੂੰ ਫੜਨ ਲਈ ਇਕ ਪੁਲਿਸ ਟੀਮ ਬਣਾਈ ਗਈ ਹੈ। ਉਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। [caption id="attachment_501490" align="aligncenter" width="300"]Rajasthan: Doctor couple shot dead in broad daylight , Caught On CCTV ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ[/caption] ਡਾ: ਸੁਦੀਪ ਗੁਪਤਾ ਨੇ ਚਿਕਸਾਨਾ ਥਾਣਾ ਖੇਤਰ ਦੇ ਸੂਰਿਆ ਸਿਟੀ ਕਲੋਨੀ ਵਿੱਚ ਆਪਣੇ ਦੂਜੇ ਘਰ ਵਿੱਚ ਇੱਕ ਮਹਿਲਾ ਦੀਪਾ ਗੁਰਜਰ ਅਤੇ ਉਸਦੇ ਬੱਚੇ ਨੂੰ ਪਨਾਹ ਦੇ ਰੱਖੀ ਸੀ ਪਰ ਡਾ: ਸੁਦੀਪ ਗੁਪਤਾ ਦੀ ਪਤਨੀ ਡਾ. ਸੀਮਾ ਗੁਪਤਾ ਨੂੰ ਉਸ ਮਹਿਲਾ ਅਤੇ ਆਪਣੇ ਪਤੀ ਦੇ ਵਿਚਾਲੇ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ। [caption id="attachment_501488" align="aligncenter" width="300"]Rajasthan: Doctor couple shot dead in broad daylight , Caught On CCTV ਰਾਜਸਥਾਨ : ਡਾਕਟਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ, CCTV ਤੋਂ ਹੋਈ ਹਮਲਾਵਰਾਂ ਦੀ ਪਛਾਣ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਦਿੱਤੀ ਇਹ ਰਾਹਤ ਇਸ ਕਾਰਨ ਡਾਕਟਰ ਸੀਮਾ ਗੁਪਤਾ ਨੇ ਆਪਣੀ ਮਾਂ ਦੇ ਨਾਲ ਮਿਲ ਕੇ 11 ਅਗਸਤ 2019 ਨੂੰ ਸੂਰਿਆ ਸਿਟੀ ਕਲੋਨੀ ਦੇ ਉਸ ਘਰ ਵਿਚ ਰਹਿਣ ਵਾਲੀ ਔਰਤ ਦੀਪਾ ਗੁਰਜਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਅਤੇ ਬਾਹਰ ਗੇਟ ਨੂੰ ਤਾਲਾ ਲਗਾ ਦਿੱਤਾ। ਜਿਸ ਦੌਰਾਨ ਉਸ ਮਕਾਨ ਵਿੱਚ ਰਹਿਣ ਵਾਲੀ ਔਰਤ ਅਤੇ ਉਸ ਦੇ 6 ਸਾਲ ਦੇ ਬੇਟੇ ਦੀ ਸੜ ਕੇ ਮੌਤ ਹੋ ਗਈ ਸੀ। -PTCNews


Top News view more...

Latest News view more...