Thu, Apr 25, 2024
Whatsapp

ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ

Written by  Shanker Badra -- November 10th 2021 02:05 PM
ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ

ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ

ਰਾਜਸਥਾਨ : ਇੱਥੋਂ ਦੇ ਬਾੜਮੇਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਇੱਕ ਟੈਂਕਰ ਦੀ ਟੱਕਰ ਹੋ ਗਈ ਹੈ। ਇਸ ਜ਼ਬਰਦਸਤ ਟੱਕਰ ਕਾਰਨ ਬੱਸ ਨੂੰ ਅੱਗ ਲੱਗ ਗਈ, ਜਿਸ ਵਿਚ 12 ਲੋਕ ਜ਼ਿੰਦਾ ਸੜ ਗਏ ਹਨ। [caption id="attachment_547530" align="aligncenter" width="300"] ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ[/caption] ਇਸ ਭਿਆਨਕ ਹਾਦਸੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜ਼ਿਲ੍ਹਾ ਕਲੈਕਟਰ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਅਤੇ ਜ਼ਖਮੀਆਂ ਦਾ ਇਲਾਜ ਯਕੀਨੀ ਬਣਾਉਣ ਲਈ ਕਿਹਾ। [caption id="attachment_547528" align="aligncenter" width="275"] ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ[/caption] ਇਸ ਹਾਦਸੇ ਦੇ ਸਮੇਂ ਬੱਸ ਵਿੱਚ 25 ਲੋਕ ਮੌਜੂਦ ਸਨ। ਟੱਕਰ ਤੋਂ ਬਾਅਦ 10-12 ਲੋਕਾਂ ਦੇ ਝੁਲਸ ਜਾਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਪੁਲਿਸ ਨੇ ਹੁਣ ਤੱਕ ਸਿਰਫ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਕਈ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_547531" align="aligncenter" width="300"] ਰਾਜਸਥਾਨ : ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਨਿੱਜੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ , 12 ਲੋਕ ਜ਼ਿੰਦਾ ਸੜੇ[/caption] ਇਕ ਚਸ਼ਮਦੀਦ (ਬੱਸ ਵਿਚ ਸਵਾਰ ਯਾਤਰੀ) ਅਨੁਸਾਰ ਬੱਸ ਬਲੋਤਰਾ ਤੋਂ ਸਵੇਰੇ 10 ਵਜੇ ਦੇ ਕਰੀਬ ਰਵਾਨਾ ਹੋਈ ਸੀ। ਹਾਈਵੇਅ 'ਤੇ ਗਲਤ ਦਿਸ਼ਾ ਤੋਂ ਆ ਰਹੇ ਇਕ ਟੈਂਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਪੂਰੀ ਬੱਸ ਸੜ ਕੇ ਸੁਆਹ ਹੋ ਗਈ ਹੈ। -PTCNews


Top News view more...

Latest News view more...