ਜੈਪੁਰ ‘ਚ ਪੱਤਰਕਾਰਾਂ ਨਾਲ ਉਲਝੇ ਨਵਜੋਤ ਸਿੱਧੂ

navjot sidhu
ਜੈਪੁਰ 'ਚ ਪੱਤਰਕਾਰਾਂ ਨਾਲ ਉਲਝੇ ਨਵਜੋਤ ਸਿੱਧੂ

ਜੈਪੁਰ ‘ਚ ਪੱਤਰਕਾਰਾਂ ਨਾਲ ਉਲਝੇ ਨਵਜੋਤ ਸਿੱਧੂ,ਨਵੀਂ ਦਿੱਲੀ: ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਵਿਵਾਦਾਂ ਦੇ ਘੇਰੇ ‘ਚ ਫਸ ਗਏ ਹਨ।ਪਿਛਲੇ ਦਿਨੀਂ ਰਾਜਸਥਾਨ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਪ੍ਰਚਾਰ ਲਈ ਜੈਪੁਰ ਪਹੁੰਚੇ ਸਿੱਧੂ ਪੱਤਰਕਾਰਾਂ ਨਾਲ ਉਲਝੇ। ਰਿਪਬਲਿਕ ਟੀਵੀ ਦੇ ਪੱਤਰਕਾਰ ਵਰੁਣ ਨਾਲ ਸਿੱਧੂ ਦੀ ਹੱਥੋਪਾਈ ਹੋਈ।

ਦੱਸ ਦੇਈਏ ਕਿ ਪਿਛਲੇ ਦਿਨੀ ਹੀ ਪਾਕਿਸਤਾਨ ਦੌਰੇ ਤੋਂ ਬਾਅਦ ਸਿੱਧੂ ਸਿੱਧੇ ਹੈਦਰਾਬਾਦ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਦਿੱਤਾ। ਤੇਲੰਗਾਨਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਸਿੱਧੂ ਨੇ ਕਿਹਾ ਕਿ ਉਨਾਂ ਦੇ ਕੈਪਟਨ ਅਮਰਿੰਦਰ ਸਿੰਘ ਨਹੀਂ ਸਿਰਫ ਰਾਹੁਲ ਗਾਂਧੀ ਹਨ।

—PTC News