Fri, Apr 19, 2024
Whatsapp

ਸੰਘਣੀ ਧੁੰਦ ਕਾਰਨ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ

Written by  Shanker Badra -- December 31st 2019 10:26 AM
ਸੰਘਣੀ ਧੁੰਦ ਕਾਰਨ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ

ਸੰਘਣੀ ਧੁੰਦ ਕਾਰਨ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ

ਸੰਘਣੀ ਧੁੰਦ ਕਾਰਨ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ:ਜੈਪੁਰ : ਰਾਜਸਥਾਨ ਦੇ ਜੈਸਲਮੇਰ ਵਿਖੇ ਸੰਘਣੀ ਧੁੰਦ ਕਾਰਨ ਦੋ ਬੱਸਾਂ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 4 ਲੋਕ ਹੋਰ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। [caption id="attachment_374607" align="aligncenter" width="300"]Rajasthan Jaisalmer-Jodhpur National Highway Road Accident , 2 deaths, 4 injured ਸੰਘਣੀ ਧੁੰਦ ਕਾਰਨਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਜੈਸਲਮੇਰ-ਜੋਧਪੁਰ ਨੈਸ਼ਨਲ ਹਾਈਵੇ 'ਤੇ ਬੋਜਰਾ ਪਿੰਡ ਨੇੜੇ ਦੋ ਪ੍ਰਾਈਵੇਟ ਬੱਸਾਂ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਮ੍ਰਿਤਕ ਕਿਥੋਂ ਦੇ ਰਹਿਣ ਵਾਲੇ ਸਨ। [caption id="attachment_374608" align="aligncenter" width="300"]Rajasthan Jaisalmer-Jodhpur National Highway Road Accident , 2 deaths, 4 injured ਸੰਘਣੀ ਧੁੰਦ ਕਾਰਨਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ , 2 ਮੌਤਾਂ, 4 ਜ਼ਖਮੀ[/caption] ਦੱਸ ਦਈਏ ਕਿ ਜੈਸਲਮੇਰ ਸਮੇਤ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਸਵੇਰੇ ਸੰਘਣੀ ਧੁੰਦ ਪੈ ਰਹੀ ਹੈ। ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। -PTCNews


Top News view more...

Latest News view more...