Thu, Apr 25, 2024
Whatsapp

ਪ੍ਰੇਮੀ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਇੱਕ-ਦੂਜੇ ਦੀ ਪੁੜਪੁੜੀ 'ਚ ਮਾਰੀਆਂ ਗੋਲੀਆਂ, ਹੋਈ ਮੌਤ

Written by  Jashan A -- June 14th 2019 02:03 PM -- Updated: June 14th 2019 02:10 PM
ਪ੍ਰੇਮੀ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਇੱਕ-ਦੂਜੇ ਦੀ ਪੁੜਪੁੜੀ 'ਚ ਮਾਰੀਆਂ ਗੋਲੀਆਂ, ਹੋਈ ਮੌਤ

ਪ੍ਰੇਮੀ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਇੱਕ-ਦੂਜੇ ਦੀ ਪੁੜਪੁੜੀ 'ਚ ਮਾਰੀਆਂ ਗੋਲੀਆਂ, ਹੋਈ ਮੌਤ

ਪ੍ਰੇਮੀ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਇੱਕ-ਦੂਜੇ ਦੀ ਪੁੜਪੁੜੀ 'ਚ ਮਾਰੀਆਂ ਗੋਲੀਆਂ, ਹੋਈ ਮੌਤ,ਬਾਡਮੇਰ: ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾਡਮੇਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪ੍ਰੇਮੀ ਜੋੜੇ ਨੇ ਆਹਮਣੇ ਸਾਹਮਣੇ ਹੋ ਕੇ ਇਕ ਦੂਜੇ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਦੋਹਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਮੌਤ ਤੋਂ ਪਹਿਲਾਂ ਦੋਵਾਂ ਨੇ ਰੇਤ ਦੇ ਟਿੱਬੇ ਉਤੇ ਬੈਠ ਕੇ ਦੇਸੀ ਪਿਸਟਲ ਨਾਲ ਫੋਟੋ ਲਈ ਤੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ।ਪੁਲਿਸ ਮੁਤਾਬਕ ਬਾਡਮੇਰ ਦੇ ਲੀਲਸਰ ਪਿੰਡ ਦੇ ਰਹਿਣਾ ਵਾਲੇ ਜੋੜੇ ਵਿਚ ਪ੍ਰੇਮ ਸਬੰਧ ਸਨ। ਹੋਰ ਪੜ੍ਹੋ:ਪੁਲਿਸ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, 50 ਕਾਰਾਂ ਸੜ੍ਹ ਕੇ ਸੁਆਹ ਦੋਵਾਂ ਦੇ ਘਰ ਵਾਲੇ ਇਸ ਰਿਸ਼ਤੇ ਦੇ ਖ਼ਿਲਾਫ਼ ਸਨ। ਜਿਸ ਕਾਰਨ ਦੋਹਾਂ ਨੇ ਘਰੋਂ ਭੱਜ ਕੇ ਇਹ ਕੰਮ ਕੀਤਾ। ਲੜਕੀ ਦੀ ਪਛਾਣ ਪੰਨੂ ਤੇ ਮੁੰਡੇ ਦੀ ਸ਼ੰਕਰ ਜਾਟ ਵਜੋਂ ਹੋਈ ਹੈ। ਫਿਲਹਾਲ ਪੁਲਿਸ ਲਾਸ਼ਾਂ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...