Wed, Apr 24, 2024
Whatsapp

ਇੱਕ ਵਿਦਿਆਰਥਣ ਨਾਲ ਦਿਨ-ਦਿਹਾੜੇ ਕਾਲਜ 'ਚ ਵਾਪਰੀ ਇਹ ਵੱਡੀ ਘਟਨਾ

Written by  Shanker Badra -- October 23rd 2018 08:47 PM
ਇੱਕ ਵਿਦਿਆਰਥਣ ਨਾਲ ਦਿਨ-ਦਿਹਾੜੇ ਕਾਲਜ 'ਚ ਵਾਪਰੀ ਇਹ ਵੱਡੀ ਘਟਨਾ

ਇੱਕ ਵਿਦਿਆਰਥਣ ਨਾਲ ਦਿਨ-ਦਿਹਾੜੇ ਕਾਲਜ 'ਚ ਵਾਪਰੀ ਇਹ ਵੱਡੀ ਘਟਨਾ

ਇੱਕ ਵਿਦਿਆਰਥਣ ਨਾਲ ਦਿਨ-ਦਿਹਾੜੇ ਕਾਲਜ 'ਚ ਵਾਪਰੀ ਇਹ ਵੱਡੀ ਘਟਨਾ :ਰਾਜਸਥਾਨ ਦੇ ਨਾਗੌਰ 'ਚ ਦਿਨ-ਦਿਹਾੜੇ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਆਰੋਪੀ ਨੇ ਕਾਲਜ ਦੇ ਅੰਦਰ ਹੀ ਇੱਕ ਕਮਰੇ ਵਿੱਚ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ।ਜਦੋਂ ਵਿਦਿਆਰਥਣ ਕਾਲਜ 'ਚ ਆਪਣੀ ਕਲਾਸ ਲਗਾਉਣ ਲਈ ਜਾ ਰਹੀ ਸੀ ਤਾਂ ਉਦੋਂ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਕਾਲਜ 'ਚ ਜਿਸ ਕਮਰੇ 'ਚ ਘਟਨਾ ਹੋਈ ਸੀ ,ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਘਟਨਾ 20 ਅਕਤੂਬਰ ਨੂੰ ਵਾਪਰੀ ਹੈ।ਇਸ ਦੌਰਾਨ ਦੋਸ਼ੀ ਨੇ ਪੀੜਤਾ ਨੂੰ ਕਿਸੇ ਕੰਮ ਲਈ ਬੁਲਾਇਆ ਅਤੇ ਕਾਲਜ ਦੀ ਉਪਰਲੀ ਮੰਜਿਲ 'ਤੇ ਇਕ ਕਮਰੇ 'ਚ ਲੈ ਲਿਆ।ਕਮਰੇ 'ਚ ਜਾਂਦੇ ਹੀ ਦੋਸ਼ੀ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ।ਇਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ। ਪੀੜਤ ਲੜਕੀ ਦੇ ਘਰ ਓਦੋਂ ਪਤਾ ਲੱਗਿਆ ਜਦੋਂ ਸੋਮਵਾਰ ਨੂੰ ਪੀੜਤ ਲੜਕੀ ਦੀ ਤਬੀਅਤ ਖਰਾਬ ਹੋ ਗਈ ਸੀ।ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...