ਰਾਜਸਥਾਨ ਦੇ ਸੀਕਰ ‘ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

Rajasthan: Sikar gas cylinder blast in Mohalla Sheikhpura
ਰਾਜਸਥਾਨ ਦੇ ਸੀਕਰ 'ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

ਰਾਜਸਥਾਨ ਦੇ ਸੀਕਰ ‘ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ:ਜੈਪੁਰ : ਇੱਕ ਘਰ ‘ਚ ਗੈਸ ਸਿਲੰਡਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਧਮਾਕੇ ‘ਚ 13 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਇੱਕ ਬੱਚਾ ਲਾਪਤਾ ਹੈ।

Rajasthan: Sikar gas cylinder blast in Mohalla Sheikhpura
ਰਾਜਸਥਾਨ ਦੇ ਸੀਕਰ ‘ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

ਪੁਲਿਸ ਅਧਿਕਾਰੀਆਂ ਅਨੁਸਾਰ ਅੱਜ ਸਵੇਰੇ ਅਸਾਰ ਅਤੇ ਅਹਿਮਦ ਕੁਰੈਸ਼ੀ ਦੇ ਘਰ ਰਹਿਣ ਵਾਲੇ ਨੰਦਲਾਲ ਸਿੰਧਵੀ ਨੇ ਗੈਸ ਸਿਲੰਡਰ ਚਾਲੂ ਕੀਤਾ ਸੀ। ਉਹ ਨਾਸ਼ਤੇ ਲਈ ਕਮਰੇ ਵਿੱਚ ਗਿਆ, ਜਿਵੇਂ ਹੀ ਉਨ੍ਹਾਂ ਨੇ ਗੈਸ ਸਿਲੰਡਰ ਨੂੰ ਚਾਲੂ ਕੀਤਾ ਤਾਂ ਕਮਰੇ ਵਿਚ ਗੈਸ ਦੀ ਬਦਬੂ ਆਉਣ ਲੱਗੀ ਅਤੇ ਗੈਸ ਸਿਲੰਡਰ ਫਟ ਗਿਆ।

Rajasthan: Sikar gas cylinder blast in Mohalla Sheikhpura
ਰਾਜਸਥਾਨ ਦੇ ਸੀਕਰ ‘ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਸ ਘਰ ਵਿੱਚ ਕੁੱਲ 25 ਲੋਕ ਮੌਜੂਦ ਸਨ। 13 ਲੋਕ ਜ਼ਖਮੀ ਹੋਏ ਹਨ।ਪੁਲਿਸ ਮੁਤਾਬਿਕ 4 ਮੰਜ਼ਲਾ ਘਰ ‘ਚ ਕੁਰੈਸ਼ੀ ਪਰਿਵਾਰ ਦੇ 17 ਲੋਕਾਂ ਅਤੇ ਬਾਕੀ 8 ਕਿਰਾਏਦਾਰ ਰਹਿੰਦੇ ਹਨ। ਇਸ ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ, ਫਾਇਰ ਬ੍ਰਿਗੇਡ ਅਤੇ ਐਂਬੁਲੈਂਸਾਂ ਮੌਕੇ ‘ਤੇ ਪਹੁੰਚੀਆਂ ਹਨ।

Rajasthan: Sikar gas cylinder blast in Mohalla Sheikhpura
ਰਾਜਸਥਾਨ ਦੇ ਸੀਕਰ ‘ਚ ਘਰ ਅੰਦਰ ਹੋਇਆ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

ਦੱਸਿਆ ਜਾਂਦਾ ਹੈ ਕਿ ਸਿਲੰਡਰ ਦੇ ਫਟਣ ਨਾਲ ਹੋਏ ਧਮਾਕੇ ਕਾਰਨ ਪੂਰਾ ਮਕਾਨ ਹਿੱਲ ਗਿਆ ਅਤੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਆਸਪਾਸ ਦੇ ਅੱਧੀ ਦਰਜਨ ਘਰਾਂ ‘ਚ ਤ੍ਰੇੜਾਂ ਪਈਆਂ ਹਨ। ਪੁਲਿਸ ਮੁਤਾਬਿਕ ਸੀਕਰ ਦੇ ਕੁਰੈਸ਼ੀ ਕੁਆਰਟਰ ‘ਚ ਅਜੀਜ਼ ਅਹਿਮਦ ਕੁਰੈਸ਼ੀ ਦੇ ਮਕਾਨ ‘ਚ ਨੰਦਲਾਲ ਸਿੰਧੀ ਦਾ ਪਰਿਵਾਰ ਕਿਰਾਏ ‘ਤੇ ਰਹਿੰਦਾ ਹੈ।
-PTCNews