Fri, Apr 19, 2024
Whatsapp

"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ

Written by  Shanker Badra -- June 22nd 2019 05:41 PM -- Updated: June 22nd 2019 06:11 PM

"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ

"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ:ਰਾਜਸਥਾਨ : 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਕਹਾਵਤ ਉਸ ਵੇਲੇ ਰਾਜਸਥਾਨ ਵਿਖੇ ਵੇਖਣ ਨੂੰ ਮਿਲੀ, ਜਦੋਂ ਰੇਲਵੇ ਟਰੈਕ 'ਤੇ ਔਰਤ ਉਪਰੋਂ ਟਰੇਨ ਦੇ 23 ਡੱਬੇ ਨਿੱਕਲ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਘਟਨਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਜਿਲੋ ਰੇਲਵੇ ਸਟੇਸ਼ਨ 'ਤੇ ਵਾਪਰੀ ਹੈ। [caption id="attachment_310125" align="aligncenter" width="300"]Rajasthan Sikar woman railway track while a good train passed over her
"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ[/caption] ਮਿਲੀ ਜਾਣਕਾਰੀ ਮੁਤਾਬਕ ਓਥੇ ਇੱਕ ਔਰਤ ਮਾਲਗੱਡੀ ਦੇ ਹੇਠੋਂ ਪਟੜੀ ਪਾਰ ਕਰ ਰਹੀ ਸੀ। ਇਸੇ ਦੌਰਾਨ ਰੇਲ ਗੱਡੀ ਚੱਲ ਪਈ ਅਤੇ ਉਕਤ ਔਰਤ ਘਬਰਾ ਕੇ ਪਟੜੀ ਉੱਤੇ ਹੀ ਬਿਲਕੁਲ ਸਿੱਧੀ ਲੇਟ ਗਈ। ਉਸ ਦੇ ਉੱਪਰੋਂ ਮਾਲ ਗੱਡੀ ਦੇ 23 ਡੱਬੇ ਨਿੱਕਲ ਗਏ ਪਰ ਉਸ ਨੂੰ ਇੱਕ ਝਰੀਟ ਤੱਕ ਨਹੀਂ ਲੱਗੀ। [caption id="attachment_310126" align="aligncenter" width="300"]Rajasthan Sikar woman railway track while a good train passed over her
"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ[/caption] ਇਹ 55 ਸਾਲਾ ਮਾਲੀ ਦੇਵੀ ਔਰਤ ਜੈਪੁਰ ਜਾ ਰਹੀ ਸੀ।ਉਸ ਨੇ ਜਿਲੋ ਰੇਲਵੇ ਸਟੇਸ਼ਨ ਤੋਂ ਸਵੇਰੇ 11:15 ਵਜੇ ਰੇਲਗੱਡੀ ਰਾਹੀਂ ਅੱਗੇ ਰੇਵਾੜੀ ਤੋਂ ਅਗਾਂਹ ਜਾਣਾ ਸੀ। ਇਸ ਦੌਰਾਨ ਦੇਰ ਹੋ ਜਾਣ ਕਾਰਨ ਉਹ ਦੋ ਨੰਬਰ ਟ੍ਰੈਕ ਉੱਤੇ ਖਲੋਤੀ ਮਾਲਗੱਡੀ ਦੇ ਹੇਠੋਂ ਨਿੱਕਲ ਕੇ ਪਟੜੀ ਪਾਰ ਕਰ ਲੱਗੀ ,ਇਸੇ ਦੌਰਾਨ ਰੇਲ ਚੱਲ ਪਈ। [caption id="attachment_310123" align="aligncenter" width="300"]Rajasthan Sikar woman railway track while a good train passed over her
"ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" , ਔਰਤ ਦੇ ਉੱਪਰੋਂ ਲੰਘੇ ਟਰੇਨ ਦੇ 23 ਡੱਬੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਲੇਰਕੋਟਲਾ : ਠੇਕੇਦਾਰ ਨੇ ਬਣਾਈ ਅਜਿਹੀ ਸੜਕ ਵੱਡੇ -ਵੱਡੇ ਇੰਜੀਨੀਅਰ ਵੀ ਸੋਚਣ ਲਈ ਹੋ ਜਾਣਗੇ ਮਜ਼ਬੂਰ ਉਸ ਔਰਤ ਨੇ ਦੱਸਿਆ 24 ਜੂਨ ਨੂੰ ਉਸ ਦੀ ਧੀ ਦਾ ਵਿਆਹ ਹੈ, ਜਿਸ ਕਾਰਨ ਖ਼ਰੀਦਦਾਰੀ ਲਈ ਉਹ ਜੈਪੁਰ ਜਾ ਰਹੀ ਸੀ।ਇਸ ਮੌਕੇ ’ਤੇ ਮੌਜੂਦ ਲੋਕਾਂ ਨੇ ਮੋਬਾਇਲ ਫ਼ੋਨ ਨਾਲ ਇਸ ਘਟਨਾ ਦਾ ਵੀਡੀਓ ਬਣਾ ਲਿਆ, ਜੋ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। -PTCNews

 
View this post on Instagram
 

ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। #ViralVideo #Viral #PTCNews

A post shared by PTC News (@ptc_news) on


Top News view more...

Latest News view more...