Sat, Apr 20, 2024
Whatsapp

ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ

Written by  Shanker Badra -- December 28th 2019 04:07 PM
ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ

ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ

ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ:ਜੈਪੁਰ : ਪੂਰੇ ਦੇਸ਼ ਭਰ 'ਚ ਪਿਛਲੇ ਕਈ ਦਿਨਾਂ ਤੋਂ ਕਹਿਰ ਢਾਹ ਰਹੀ ਠੰਢ ਜਾਨਲੇਵਾ ਬਣ ਗਈ ਹੈ ਅਤੇ ਧੁੰਦ ਕਾਰਨ ਹੋਏ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਗਈ ਹੈ। ਰਾਜਸਥਾਨ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਇੱਥੇ ਕਈ ਥਾਂਈਂ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਉੱਥੇ ਹੀ ਧੁੰਦ ਦੇ ਚੱਲਦਿਆਂ ਇੱਥੇ ਆਮ ਜਨਜੀਵਨ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ।ਰਾਜਸਥਾਨ ਦੇ ਪੰਜ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ ਹੇਠਾਂ ਚਲਿਆ ਗਿਆ ਹੈ। [caption id="attachment_373859" align="aligncenter" width="300"]Rajasthan: Temperature dropped to minus 4 degree Celsius in Sikar ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ[/caption] ਇਹ ਜਾਣਕਾਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ। ਸ਼ੁੱਕਰਵਾਰ ਰਾਤ ਫਤਿਹਪੁਰ 'ਚ ਤਾਪਮਾਨ -3 ਡਿਗਰੀ, ਜੋਬਨਰ 'ਚ -2 ਡਿਗਰੀ, ਆਬੂ 'ਚ -1.5 ਡਿਗਰੀ, ਸੀਕਰ 'ਚ -0.8 ਡਿਗਰੀ ਅਤੇ ਚੁਰੂ 'ਚ -6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ਨਿੱਚਰਵਾਰ ਦੀ ਸਵੇਰ ਸੀਕਰ 'ਚ ਤਾਪਮਾਨ -4 ਡਿਗਰੀ ਦਰਜ ਕੀਤਾ ਗਿਆ ਹੈ। [caption id="attachment_373857" align="aligncenter" width="300"]Rajasthan: Temperature dropped to minus 4 degree Celsius in Sikar ਰਾਜਸਥਾਨ 'ਚ ਪੈ ਰਹੀ ਹੈ ਕੜਾਕੇ ਦੀ ਠੰਢ , ਕਈ ਸ਼ਹਿਰਾਂ 'ਚ ਜ਼ੀਰੋ ਤੋਂ ਹੇਠਾਂ ਪਹੁੰਚਿਆ ਪਾਰਾ[/caption] ਇਸ ਦੇ ਇਲਾਵਾ ਬਾਕੀ ਵਿੱਚ ਤਾਪਮਾਨ 5 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ ,ਉਨ੍ਹਾਂ 'ਚ ਪਿਲਾਨੀ 0.4, ਰਾਜਸਮੰਦ 1.4, ਗੰਗਾਨਗਰ 1.4, ਅਲਵਰ 2.0, ਉਦੇਪੁਰ 3.2, ਜੈਪੁਰ 4.0, ਅਜਮੇਰ 4.0 ਅਤੇ ਰਾਮਗੰਜਮੰਡੀ 4.0 ਡਿਗਰੀ ਸੈਲਸੀਅਸ ਰਿਹਾ ਹੈ। 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਜੈਪੁਰ ਪਿਛਲੇ 5 ਸਾਲਾਂ 'ਚ ਦਸੰਬਰ ਵਿੱਚ ਸੱਭ ਤੋਂ ਠੰਡਾ ਰਿਹਾ, ਜਦਕਿ ਜੋਧਪੁਰ 'ਚ 4.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ 35 ਸਾਲਾਂ 'ਚ ਸੱਭ ਤੋਂ ਘੱਟ ਰਿਹਾ ਹੈ। -PTCNews


Top News view more...

Latest News view more...