Fri, Apr 19, 2024
Whatsapp

ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ

Written by  Shanker Badra -- September 25th 2021 12:40 PM
ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ ,  ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ

ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ

ਜੈਪੁਰ : ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਚਾਕਸੂ ’ਚ ਸ਼ਨੀਵਾਰ ਨੂੰ ਸਵੇਰੇ ਹੋਏ ਇੱਕ ਦਰਦਨਾਕ ਸੜਕ ਹਾਦਸੇ (Road Accident) ’ਚ 6 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 5 ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਅਤੇ ਮਹਾਤਮਾ ਗਾਂਧੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। [caption id="attachment_536606" align="aligncenter" width="259"] ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ[/caption] ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਸਵਾਰ 11 ਲੋਕ REAN ਦੀ ਪ੍ਰੀਖਿਆ ਦੇਣ ਲਈ ਬਾਰਨ ਤੋਂ ਸੀਕਰ ਜਾ ਰਹੇ ਸਨ।ਰਸਤੇ ਵਿੱਚ ਸ਼ਨੀਵਾਰ ਸਵੇਰੇ ਐਨਐਚ -12 ਨਿਮੋਦੀਆ ਮੋਡ ਨੇੜੇ ਇੱਕ ਬੇਕਾਬੂ ਈਕੋ ਵੈਨ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਵੈਨ ਵਿੱਚ ਸਵਾਰ 6 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। [caption id="attachment_536608" align="aligncenter" width="300"] ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ[/caption] ਇਹ ਦੁਰਘਟਨਾ ਸ਼ਨੀਵਾਰ ਸਵੇਰੇ 5.30 ਵਜੇ ਹੋਈ ਹੈ। ਸਾਰੇ ਮ੍ਰਿਤਕ ਅਤੇ ਜ਼ਖ਼ਮੀ ਬਾਰਾਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਾਰੇ ਨੌਜਵਾਨ ਐਤਵਾਰ ਨੂੰ ਹੋਣ ਵਾਲੀ ਅਧਿਆਪਕ ਭਰਤੀ ਪ੍ਰੀਖਿਆ (R55“) ’ਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਇਨ੍ਹਾਂ ਦਾ ਪ੍ਰੀਖਿਆ ਸੈਂਟਰ ਸੀਕਰ ਜ਼ਿਲ੍ਹੇ ’ਚ ਆਇਆ ਸੀ। ਲਾਸ਼ਾਂ ਦੇ ਕੋਲੋਂ ਮਿਲੇ ਦਸਤਾਵੇਜਾਂ ਦੇ ਆਧਾਰ ’ਤੇ ਮ੍ਰਿਤਕਾਂ ਦੀ ਪਛਾਣ ਬਾਰਾਂ ਜ਼ਿਲ੍ਹੇ ਦੇ ਗੋਰਧਨਪੁਰਾ ਅਤੇ ਨਯਾਪੁਰਾ ਪਿੰਡ ਦੇ ਵਾਸੀਆਂ ਦੇ ਰੂਪ ’ਚ ਹੋਈ ਹੈ [caption id="attachment_536607" align="aligncenter" width="300"] ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ[/caption] ਇਹ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਵੈਨ ਟੱਰਕ ਦੇ ਅੰਦਰ ਜਾ ਵੜੀ। ਵੈਨ ਦੀ ਛੱਤ ਪੂਰੀ ਤਰ੍ਹਾਂ ਦੱਬ ਹੋ ਗਈ। ਇਸ ਕਾਰਨ ਵੈਨ ’ਚ ਬੈਠੇ ਨੌਜਵਾਨ ਬੁਰੀ ਤਰ੍ਹਾਂ ਨਾਲ ਫਸ ਗਏ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਵੈਨ ਦੀ ਛੱਤ ਅਤੇ ਦਰਵਾਜ਼ੇ ਨੂੰ ਕੱਟਿਆ ਗਿਆ। ਕ੍ਰੇਨ ਦੀ ਮਦਦ ਨਾਲ ਵੈਨ ਨੂੰ ਟਰਾਲੇ ਦੇ ਹੇਠੋਂ ਬਾਹਰ ਕੱਢਿਆ ਗਿਆ। [caption id="attachment_536611" align="alignnone" width="300"] ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ[/caption] ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੈਪੁਰ ਵਿਚ ਵਾਪਰੇ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ , ਜੈਪੁਰ ਵਿੱਚ ਇੱਕ ਸੜਕ ਹਾਦਸੇ ਵਿੱਚ 6 REET ਉਮੀਦਵਾਰਾਂ ਦੀ ਮੌਤ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਸਾਰੀਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦਿੱਤੇ ਜਾਣਗੇ। -PTCNews


Top News view more...

Latest News view more...