Tue, Apr 16, 2024
Whatsapp

ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ

Written by  Shanker Badra -- November 18th 2019 12:11 PM
ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ

ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ

ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ:ਬੀਕਾਨੇਰ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਉਥੇ ਡੁੰਗਰਗੜ੍ਹ ਨੇੜੇ ਨੈਸ਼ਨਲ ਹਾਈਵੇ 'ਤੇ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ 25 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_360964" align="aligncenter" width="300"]Rajasthan Truck And Bus Terrible collision In Bikaner , 10 killed ,20-25 injured ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ[/caption] ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਯਾਤਰੀ ਬੱਸ ਵਿਚਕਾਰ ਸਿੱਧੀ ਟੱਕਰ ਕਾਰਨ ਵਾਪਰਿਆ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਇਕ ਪਾਸੇ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਇਹ ਪਲਟ ਗਈ ਹੈ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ ਤੇ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। [caption id="attachment_360963" align="aligncenter" width="300"]Rajasthan Truck And Bus Terrible collision In Bikaner , 10 killed ,20-25 injured ਰਾਜਸਥਾਨ ਦੇ ਡੁੰਗਰਗੜ੍ਹ 'ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ,10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ[/caption] ਰਾਜਸਥਾਨ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਹਤ ਟੀਮਾਂ ਨੇ ਵਾਹਨਾਂ ਵਿੱਚ ਫਸੇ ਵਿਅਕਤੀਆਂ ਨੂੰ ਬਹੁਤ ਮੁਸ਼ੱਕਤ ਨਾਲ ਬਾਹਰ ਕੱਢਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 11 ਤਾਰੀਕ ਨੂੰ ਵੀ ਬੀਕਾਨੇਰ ਜ਼ਿਲ੍ਹੇ 'ਚ ਇਕ ਖ਼ਤਰਨਾਕ ਹਾਦਸਾ ਵਾਪਰਿਆ ਸੀ ,ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ। -PTCNews


Top News view more...

Latest News view more...