ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਮਦਰਾਸ ਹਾਈਕੋਰਟ ਨੇ ਵਧਾਈ ਪੈਰੋਲ

Rajiv Gandhi assassination convict Nalini Sriharan parole extended by 3 weeks
ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਮਦਰਾਸ ਹਾਈਕੋਰਟ ਨੇ ਵਧਾਈ ਪੈਰੋਲ

ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਮਦਰਾਸ ਹਾਈਕੋਰਟ ਨੇ ਵਧਾਈ ਪੈਰੋਲ:ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਦੀ ਪੈਰੋਲ ਨੂੰ ਮਦਰਾਸ ਹਾਈਕੋਰਟ ਨੇ ਤਿੰਨ ਹਫਤੇ ਲਈ ਹੋਰ ਵਧਾ ਦਿੱਤਾ ਹੈ। ਨਲਿਨੀ ਨੂੰ ਵੇਲੋਰ ਕੇਂਦਰੀ ਜੇਲ੍ਹ ਵਿਚੋਂ ਪਿਛਲੇ ਮਹੀਨੇ ਦੇ ਆਖੀਰ ਵਿਚ ਇਕ ਮਹੀਨੇ ਦੀ ਪੈਰੋਲ ਉਤੇ ਰਿਹਾਅ ਕੀਤਾ ਗਿਆ ਸੀ। ਨਲਿਨੀ ਨੇ ਆਪਣੀ ਧੀ ਦੇ ਵਿਆਹ ਵਿਚ ਇੰਤਜਾਮ ਕਰਨ ਲਈ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ।

Rajiv Gandhi assassination convict Nalini Sriharan parole extended by 3 weeks
ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਮਦਰਾਸ ਹਾਈਕੋਰਟ ਨੇ ਵਧਾਈ ਪੈਰੋਲ

ਦੱਸਿਆ ਜਾਂਦਾ ਹੈ ਕਿ ਨਲਿਨੀ ਨੇ ਅਪਣੀ ਬੇਟੀ ਦਾ ਵਿਆਹ ਕਰਨ ਲਈ ਹਾਈਕੋਰਟ ਤੋਂ 6 ਮਹੀਨੇ ਦੀ ਪਰੋਲ ਮੰਗਣ ਵਾਲੀ ਪਟੀਸ਼ਨ ਦਰਜ ਕੀਤੀ ਸੀ ,ਜਿਸ ਤੋਂ ਬਾਅਦ 5 ਜੁਲਾਈ ਨੂੰ ਹਾਈਕੋਰਟ ਨੇ ਉਸ ਦੀ ਪਟੀਸ਼ਨ ਦੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਉਸ ਨੂੰ ਇਕ ਮਹੀਨੇ ਦੀ ਪਰੋਲ ਉਤੇ ਰਿਹਾਅ ਕੀਤਾ ਸੀ।

Rajiv Gandhi assassination convict Nalini Sriharan parole extended by 3 weeks
ਰਾਜੀਵ ਗਾਂਧੀ ਹੱਤਿਆ ਕਾਂਡ ‘ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਮਦਰਾਸ ਹਾਈਕੋਰਟ ਨੇ ਵਧਾਈ ਪੈਰੋਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਜ਼ਿਕਰਯੋਗ ਹੈ ਕਿ ਨਲਿਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਿਚ ਸ਼ਿਰਕਤ ਲਈ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ 24 ਅਪ੍ਰੈਲ 2000 ਨੂੰ ਤਮਿਲਨਾਡੂ ਸਰਕਾਰ ਨੇ ਸਜ਼ਾ ਨੂੰ ਉਮਰਕੈਦ ਵਿਚ ਤਬਦੀਲ ਕਰ ਦਿੱਤਾ ਸੀ। ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ।
-PTCNews