ਰਾਜਕੋਟ ‘ਚ ਵੀ ਕੋਟਾ ਵਰਗੇ ਹਾਲਾਤ, ਸਿਵਲ ਹਸਪਤਾਲ ‘ਚ 111 ਬੱਚਿਆਂ ਦੀ ਮੌਤ

Child

ਰਾਜਕੋਟ ‘ਚ ਵੀ ਕੋਟਾ ਵਰਗੇ ਹਾਲਾਤ, ਸਿਵਲ ਹਸਪਤਾਲ ‘ਚ 111 ਬੱਚਿਆਂ ਦੀ ਮੌਤ,ਨਵੀਂ ਦਿੱਲੀ: ਰਾਜਸਥਾਨ ਦੇ ਕੋਟਾ ਸਥਿਤ ਜੇ. ਕੇ. ਲੋਨ ਹਸਪਤਾਲ ‘ਚ ਇੱਕ ਮਹੀਨੇ ਅੰਦਰ 110 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਹੁਣ ਅਜਿਹੀਆਂ ਹੀ ਖਬਰਾਂ ਗੁਜਰਾਤ ਤੋਂ ਵੀ ਸਾਹਮਣੇ ਆ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਰਾਜਕੋਟ ਦੇ ਸਰਕਾਰੀ ਹਸਪਤਾਲ ‘ਚ ਬੀਤੇ ਦਸੰਬਰ ਮਹੀਨੇ 111 ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ ਬੱਚਿਆਂ ਦੀ ਮੌਤ ਦੀ ਵਜ੍ਹਾ ਕੁਪੋਸ਼ਣ, ਜਨਮ ਤੋਂ ਹੀ ਬਿਮਾਰੀ, ਸਮੇਂ ਤੋਂ ਪਹਿਲਾਂ ਜਨਮ, ਮਾਂ ਦਾ ਖ਼ੁਦ ਕੁਪੋਸ਼ਿਤ ਹੋਣਾ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਫਿਰੋਜ਼ਪੁਰ: ਨਸ਼ਿਆਂ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਦੂਜੇ ਦੀ ਹਾਲਤ ਗੰਭੀਰ

ਜ਼ਿਕਰਯੋਗ ਹੈ ਕਿ ਰਾਜਸਥਾਨ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਟਾ ਦੇ ਜੇ. ਕੇ. ਲੋਨ ਹਸਪਤਾਲ ‘ਚ ਪਿਛਲੇ ਇੱਕ ਮਹੀਨੇ ਦੌਰਾਨ ਨਵਜੰਮੇ ਬੱਚਿਆਂ ਦੀ ਮੌਤ ਹੋ ਰਹੀ ਹੈ।

-PTC News