Advertisment

ਪੈਂਗੋਂਗ ਝੀਲ ਵਿਵਾਦ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ

author-image
Jagroop Kaur
New Update
ਪੈਂਗੋਂਗ ਝੀਲ ਵਿਵਾਦ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ
Advertisment
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਰਾਜ ਸਭਾ ’ਚ ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਆਪਣੇ ਸੰਬੋਧਨ ’ਚ ਰਾਜਨਾਥ ਨੇ ਕਿਹਾ ਕਿ ਸਤੰਬਰ ਤੋਂ ਦੋਹਾਂ ਪੱਖਾਂ ਨੇ ਇਕ-ਦੂਜੇ ਨਾਲ ਗੱਲਬਾਤ ਕੀਤੀ। ਚੀਨ ਵਲੋਂ ਐੱਲ. ਏ. ਸੀ. ’ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਭਾਰਤੀ ਫ਼ੌਜ ਵਲੋਂ ਚੀਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ 1962 ਦੇ ਸਮੇਂ ਤੋਂ ਕਾਫੀ ਹਿੱਸੇ ’ਤੇ ਕਬਜ਼ਾ ਕੀਤਾ ਹੈ।publive-image
Advertisment
ਪੜ੍ਹੋ ਹੋਰ ਖ਼ਬਰਾਂ :ਰੰਜਿਸ਼ ਨੇ ਉਜਾੜਿਆ ਪਰਿਵਾਰ, ਦਿਨ ਦਿਹਾੜੇ ਚਾਕੂਆਂ ਨਾਲ ਵਿੰਨਿਆ ਵਿਅਕਤੀ
ਅਰੁਣਾਚਲ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ। ਭਾਰਤ ਨੇ ਚੀਨ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਕਦੇ ਨਹੀਂ ਮੰਨਿਆ। ਸਾਡੀ ਫ਼ੌਜ ਕਈ ਅਹਿਮ ਲੋਕੇਸ਼ਨ ’ਤੇ ਮੌਜੂਦ ਹੈ। ਅਸੀਂ ਆਪਣੀ ਇਕ ਇੰਚ ਵੀ ਜ਼ਮੀਨ ਕਿਸੇ ਹੋਰ ਨੂੰ ਨਹੀਂ ਲੈਣ ਦੇਵਾਂਗੇ। ਐੱਲ. ਏ. ਸੀ. ’ਤੇ ਅਸੀਂ ਮਜ਼ਬੂਤ ਸਥਿਤੀ ਵਿਚ ਹਾਂ।publive-image ਪੜ੍ਹੋ ਹੋਰ ਖ਼ਬਰਾਂ : 
Advertisment
ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ ਰਾਜਨਾਥ ਨੇ ਅੱਗੇ ਕਿਹਾ ਕਿ ਪੈਂਗੋਗ ਝੀਲ ਨੂੰ ਲੈ ਕੇ ਭਾਰਤ-ਚੀਨ ਵਿਚਾਲੇ ਸਮਝੌਤਾ ਹੋਇਆ ਹੈ। ਪੈਂਗੋਗ ਝੀਲ ’ਤੇ ਦੋਹਾਂ ਪਾਸਿਓਂ ਫੌਜ ਹਟੇਗੀ। ਇਸ ਸਮਝੌਤੇ ਦੇ ਮੁਤਾਬਕ 48 ਘੰਟਿਆਂ ਦੇ ਅੰਦਰ ਫ਼ੌਜ ਪਿਛੇ ਹਟੇਗੀ। ਸਮਝੌਤੇ ਦੇ 48 ਘੰਟਿਆਂ ਦੇ ਅੰਦਰ ਦੋਹਾਂ ਦੇਸ਼ਾਂ ਦੇ ਕਮਾਂਡਰ ਮਿਲਣਗੇ। ਗੱਲਬਾਤ ਤੋਂ ਚੀਨ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ। ਚੀਨ ਦੀ ਫ਼ੌਜ ਫਿੰਗਰ-8 ’ਤੇ ਰਹੇਗੀ। ਭਾਰਤ ਦੀ ਫ਼ੌਜ ਫਿੰਗਰ-3 ’ਤੇ ਰਹੇਗੀ। ਇਸੇ ਤਰ੍ਹਾਂ ਭਾਰਤ ਵੀ ਆਪਣੀ ਫ਼ੌਜ ਨੂੰ ਫਿੰਗਰ-3 ਕੋਲ ਆਪਣੇ ਸਥਾਈ ਆਧਾਰ ’ਤੇ ਰੱਖੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ-ਚੀਨ ਨੇ ਦੋਹਾਂ ਨੇ ਤੈਅ ਕੀਤਾ ਹੈ ਕਿ ਅਪ੍ਰੈਲ 2020 ਤੋਂ ਪਹਿਲੀ ਦੀ ਸਥਿਤੀ ਲਾਗੂ ਕੀਤੀ ਜਾਵੇਗੀ, ਜੋ ਨਿਰਮਾਣ ਹੁਣ ਤੱਕ ਕੀਤਾ ਗਿਆ ਹੈ, ਉਸ ਨੂੰ ਹਟਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਆਸਵੰਦ ਹਾਂ ਕਿ ਪੂਰਾ ਸਦਨ, ਚਾਹੇ ਕੋਈ ਕਿਸੇ ਵੀ ਦਲ ਦਾ ਕਿਉਂ ਨਾ ਹੋਵੇ, ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਪ੍ਰਸ਼ਨ ’ਤੇ ਇਕਜੁੱਟ ਖੜ੍ਹਾ ਹੈ ਅਤੇ ਇਕ ਸੁਰ ਤੋਂ ਸਮਰਥਨ ਕਰਦਾ ਹੈ ਕਿ ਇਹ ਸੰਦੇਸ਼ ਸਿਰਫ਼ ਭਾਰਤ ਦੀ ਸਰਹੱਦ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆ ਨੂੰ ਜਾਵੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਤਿੰਨ ਸਿਧਾਂਤਾ ’ਤੇ ਜ਼ੋਰ ਦਿੱਤਾ ਹੈ— 1. ਅਸਲ ਕੰਟਰੋਲ ਰੇਖਾ (ASL) ਨੂੰ ਮੰਨਿਆ ਜਾਵੇ ਅਤੇ ਉਸ ਦਾ ਆਦਰ ਕੀਤਾ ਜਾਵੇ। 2. ਕਿਸੇ ਵੀ ਸਥਿਤੀ ਨੂੰ ਬਦਲਣ ਦੀ ਇਕ ਪਾਸੜ ਕੋਸ਼ਿਸ਼ ਨਾ ਕੀਤੀ ਜਾਵੇ। 3. ਸਾਰੇ ਸਮਝੌਤਿਆਂ ਦਾ ਪਾਲਣ ਕੀਤਾ ਜਾਵੇ।
-
defence-minister-rajnath-singh india-china defence-minister-on-china %e0%a8%b0%e0%a9%b1%e0%a8%96%e0%a8%bf%e0%a8%86-%e0%a8%ae%e0%a9%b0%e0%a8%a4%e0%a8%b0%e0%a9%80-%e0%a8%b0%e0%a8%be%e0%a8%9c%e0%a8%a8%e0%a8%be%e0%a8%a5-%e0%a8%b8%e0%a8%bf%e0%a9%b0%e0%a8%98 pongang-jhil
Advertisment

Stay updated with the latest news headlines.

Follow us:
Advertisment