Sat, Apr 20, 2024
Whatsapp

ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਗੜ੍ਹਸ਼ੰਕਰ ਵਿਖੇ ਕੀਤੀ ਚੋਣ ਰੈਲੀ

Written by  Shanker Badra -- May 16th 2019 04:27 PM -- Updated: May 16th 2019 05:46 PM
ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਗੜ੍ਹਸ਼ੰਕਰ ਵਿਖੇ ਕੀਤੀ ਚੋਣ ਰੈਲੀ

ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਗੜ੍ਹਸ਼ੰਕਰ ਵਿਖੇ ਕੀਤੀ ਚੋਣ ਰੈਲੀ

ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਗੜ੍ਹਸ਼ੰਕਰ ਵਿਖੇ ਕੀਤੀ ਚੋਣ ਰੈਲੀ:ਬਲਾਚੌਰ : ਗ੍ਰਹਿ ਮੰਤਰੀ ਰਾਜਨਾਥ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ- ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਪਹੁੰਚੇ ਪਹੁੰਚੇ ਹਨ।ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ -ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ, ਅਵਿਨਾਸ਼ ਖੰਨਾ ਵਾਈਸ ਪ੍ਰਧਾਨ , ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੰਜੀਵ ਭਾਰਦਵਾਜ ਜਿਲਾ ਪ੍ਰਧਾਨ ਬੀਜੇਪੀ,ਅਤੇ ਅਕਾਲੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ ਹੈ। [caption id="attachment_296016" align="aligncenter" width="300"]Rajnath Singh Prem Singh Chandumajra favor Balachaur Election Rally
ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਬਲਾਚੌਰ ਵਿਖੇ ਕੀਤੀ ਚੋਣ ਰੈਲੀ[/caption] ਇਸ ਦੌਰਾਨ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਵੀ ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਤ ਕੇ ਜਾਂਦਾ ਉਸ ਦੀ ਹੀ ਸੈਂਟਰ 'ਚ ਸਰਕਰ ਬਣਦੀ ਹੈ।ਉਹਨਾਂ ਕਿਹਾ ਕਿ 2014 'ਚ ਜਿੰਨੀਆਂ ਸੀਟਾਂ ਅਕਾਲੀ -ਭਾਜਪਾ ਨੂੰ ਮਿਲੀਆਂ ਉਸ ਤੋਂ ਵੱਧ ਸੀਟਾਂ 2019 'ਚ ਮਿਲਣਗੀਆਂ।ਚੰਦੂਮਾਜਰਾ ਨੇ ਕਿਹਾ ਕਿ ਜੇਕਰ ਮੋਦੀ ਸਾਬ ਦੀ ਸਰਕਾਰ ਬਣਦੀ ਹੈ ਮੇਰਾ ਤਾਂ ਫਿਰ ਜਿੱਤਣਾ ਬਣਦਾ ਹੀ ਹੈ।ਸ੍ਰੀ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਸਰਬਤ ਦਾ ਭਲਾ ਮੰਗਦੀ ਹੈ।ਉਹਨਾਂ ਕਿਹਾ ਕਿ ਕਾਂਗਰਸੀ ਇਸ ਵੇਲੇ ਬੁਖਲਾਹਟ ਵਿਚ ਆਏ ਹੋਏ ਹਨ ਜੋ ਮਰਜ਼ੀ ਬੋਲੀ ਜਾਂਦੇ ਹਨ। [caption id="attachment_296018" align="aligncenter" width="300"]Rajnath Singh Prem Singh Chandumajra favor Balachaur Election Rally
ਰਾਜਨਾਥ ਸਿੰਘ ਨੇ ਅਕਾਲੀ- ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ 'ਚ ਬਲਾਚੌਰ ਵਿਖੇ ਕੀਤੀ ਚੋਣ ਰੈਲੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੈਂ ਇਥੇ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਵੋਟਾਂ ਪਾਉਣ ਦੀ ਅਪੀਲ ਕਰਨ ਆਇਆ ਹਾਂ।ਉਨ੍ਹਾਂ ਨੇ ਕਿਹਾ ਕਿ ਚੰਦੂਮਾਜਰਾ ਨੂੰ ਤੁਸੀਂ ਲੋਕ ਚੰਗੀ ਤਰਾਂ ਨਾਲ ਜਾਣਦੇ ਹੋ ਅਤੇ ਪਾਰਲੀਮੈਂਟ ਵਿਚ ਵਿਰੋਧੀਆਂ ਨੂੰ ਘੇਰਦੇ ਹੋਏ ਮੈਂ ਦੇਖਿਆ ਹੈ।ਉਨ੍ਹਾਂ ਨੇ ਕਿਹਾ ਕਿ ਚੰਦੂਮਾਜਰਾ ਹਰ ਡਿਬੇਟ ਵਿਚ ਹਿੱਸਾ ਲੈਂਦੇ ਹਨ ਅਤੇ ਲੋਕਾਂ ਦੇ ਅਸਲੀ ਮੁੱਦਿਆਂ 'ਤੇ ਆਪਣੀ ਲੜਾਈ ਲੜਦੇ ਹਨ ,ਇਸ ਲਈ ਮੈਂ ਆਪ ਲੋਕਾਂ ਨੂੰ ਅਪੀਲ ਕਰਨ ਆਇਆ ਹਾਂ ਕਿ ਇਸ ਵਾਰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਿਬਾਕੇ ਦੁਆਰਾ ਸਾਂਸਦ ਵਿਚ ਭੇਜਣਾ।ਰਾਜਨਾਥ ਸਿੰਘ ਨੇ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਦੀ ਸਰਕਰ ਬਣੀ ਹੈ ਤੇ ਭਾਰਤ ਦਾ ਅਕਸ਼ ਉਚਾ ਹੋਇਆ ਹੈ। -PTCNews


Top News view more...

Latest News view more...