ਜੰਮੂ-ਕਸ਼ਮੀਰ: ਰਾਜੌਰੀ ‘ਚ ਡੂੰਘੀ ਖੱਡ ‘ਚ ਡਿੱਗੀ ਗੱਡੀ, 7 ਦੀ ਮੌਤ, 25 ਜ਼ਖਮੀ

rajouri

ਜੰਮੂ-ਕਸ਼ਮੀਰ: ਰਾਜੌਰੀ ‘ਚ ਡੂੰਘੀ ਖੱਡ ‘ਚ ਡਿੱਗੀ ਗੱਡੀ, 7 ਦੀ ਮੌਤ, 25 ਜ਼ਖਮੀ,ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ‘ਚ ਹੋਏ ਸੜਕ ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਲੋਕ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ, ਰਾਜੌਰੀ ਦੇ ਡੇਹਰਾ ਦੀ ਗਲੀ ਇਲਾਕੇ ‘ਚ ਇੱਕ ਟੈਂਪੂ ਟਰੈਵਲਰ ਫਿਸਲ ਕੇ ਡੂੰਘੀ ਖੱਡ ‘ਚ ਜਾ ਡਿੱਗੀ।

ਜਿਸ ਕਾਰਨ 7 ਲੋਕ ਜ਼ਖਮੀ ਹੋ ਗਏ ਤੇ ਕਰੀਬ 25 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਾਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਮਰੱਥਾ ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਫਿਲਹਾਲ ਅਜੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ।

ਹੋਰ ਪੜ੍ਹੋ: ਪਟਿਆਲਾ ‘ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ

ਉਥੇ ਹੀ ਰਾਜੌਰੀ ਦੇ ਜਿਲੇ ਵਿਕਾਸ ਕਮਿਸ਼ਨਰ ਏਜਾਜ ਅਸਦ ਨੇ ਦੱਸਿਆ ਕਿ ਪੁੰਛ ਤੋਂ ਸ਼ਰਦਾ ਸ਼ਰੀਫ ਜਾ ਰਿਹਾ ਟੈਂਪੂ ਟਰੈਵਲਰ ਥਾਨਾਮੰਡੀ ਇਲਾਕੇ ‘ਚ ਕਰੀਬ ਡੇਢ ਵਜੇ 800 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਮੋੜ ਉੱਤੇ ਵਾਹਨ ਦੇ ਅਨਿਯੰਤ੍ਰਿਤ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ।

ਅਸਦ ਨੇ ਦੱਸਿਆ ਕਿ ਹਾਦਸੇ ‘ਚ ਚਾਰ ਔਰਤਾਂ ਅਤੇ ਇੱਕ ਨਬਾਲਿਗ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਹੋਰ ਜਖ਼ਮੀ ਹੋ ਗਏ ਹਨ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News