ਹੋਰ ਖਬਰਾਂ

ਪੰਜਾਬ 'ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ 'ਚ ਬੱਚਾ ਹੋਇਆ ਗੁੰਮ

By Shanker Badra -- July 28, 2019 12:07 pm -- Updated:Feb 15, 2021

ਪੰਜਾਬ 'ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ 'ਚ ਬੱਚਾ ਹੋਇਆ ਗੁੰਮ :ਰਾਮਪੁਰਾ ਫੂਲ : ਪੰਜਾਬ 'ਚ ਸਕੂਲੀ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਰਾਜਪੁਰਾ ਦੇ ਨਜ਼ਦੀਕ ਪਿੰਡ ਖੇੜੀ ਗੰਡਿਆ ਵਿਖੇ ਪਿਛਲੇ ਦਿਨੀਂ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ, ਹੁਣ ਪਿੰਡ ਸਿਧਾਣਾ ਵਿਖੇ ਇੱਕ ਸਕੂਲੀ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Rajpura After village Sadhana Missing child ਪੰਜਾਬ 'ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ 'ਚ ਬੱਚਾ ਹੋਇਆ ਗੁੰਮ

ਹੁਣ ਰਾਮਪੁਰਾ ਫੂਲ ਦੇ ਨੇੜਲੇ ਪਿੰਡ ਸਿਧਾਣਾ ਦੇ ਸਰਕਾਰੀ ਹਾਈ ਸਕੂਲ 'ਚ ਦਸਵੀਂ ਜਮਾਤ ਵਿਚ ਪੜ੍ਹਦਾ ਗੁਰਦਿੱਤ ਸਿੰਘ ਪੁੱਤਰ ਕਰਮਜੀਤ ਸਿੰਘ ਕਾਲਾ ਦਿਨ ਸ਼ੁਕਰਵਾਰ ਸ਼ਾਮ ਤਿੰਨ ਵਜੇ ਤੋਂ ਬਾਅਦ ਲਾਪਤਾ ਹੋ ਗਿਆ ,ਜਿਸ ਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ।

 Rajpura After village Sadhana Missing child ਪੰਜਾਬ 'ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ 'ਚ ਬੱਚਾ ਹੋਇਆ ਗੁੰਮ

ਇਸ ਸਬੰਧੀ ਲਾਪਤਾ ਬੱਚੇ ਦੇ ਪਿਤਾ ਕਰਮਜੀਤ ਸਿੰਘ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਪਿੰਡ ਦੇ ਸਕੂਲ ਵਿਚ ਹੀ ਦਸਵੀਂ ਜਮਾਤ 'ਚ ਪੜ੍ਹਦਾ ਸੀ। ਉਹ ਸਕੂਲ ਵਿਚ ਪੇਪਰ ਦੇਣ ਤੋਂ ਬਾਅਦ ਘਰ ਆਇਆ ਤੇ ਬਾਅਦ ਵਿੱਚ ਇਹ ਕਹਿ ਕਿ ਚਲਾ ਗਿਆ ਕਿ ਮੈਂ ਕਾਪੀ ਲੈਕੇ ਆਉਂਦਾ ਹਾਂ ਪਰ ਅਜੇ ਵਾਪਸ ਘਰ ਨਹੀਂ ਮੁੜਿਆ। ਉਸ ਸਮੇਂ ਤੋਂ ਹੀ ਪਰਿਵਾਰ ਵਾਲੇ ਤੇ ਪਿੰਡ ਵਾਸੀ ਉਸ ਦੀ ਭਾਲ ਕਰ ਰਹੇ ਹਨ ਪਰ ਹਾਲੇ ਤੱਕ ਮਿਲਿਆ ਨਹੀਂ।

Rajpura After village Sadhana Missing child ਪੰਜਾਬ 'ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ 'ਚ ਬੱਚਾ ਹੋਇਆ ਗੁੰਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਗਰ ਕੀਰਤਨ ਦੇ ਪ੍ਰਬੰਧਾਂ ਲਈ SGPC ਦਾ ਚਾਰ ਮੈਂਬਰੀ ਵਫ਼ਦ ਪਾਕਿਸਤਾਨ ਲਈ ਹੋਇਆ ਰਵਾਨਾ

ਇਸ ਸਬੰਧੀ ਥਾਣਾ ਫੂਲ ਦੇ ਸਹਾਇਕ ਮੁਣਸ਼ੀ ਲਵਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਨੇ ਇਸ ਬੱਚੇ ਦੇ ਗੁੰਮ ਹੋਣ ਵਾਰੇ ਇਤਲਾਹ ਦੇ ਦਿੱਤੀ ਹੈ।ਪੁਲਿਸ ਮੁਸਤੈਦੀ ਨਾਲ ਤਲਾਸ਼ ਕਰ ਰਹੀ ਹੈ।
-PTCNews

  • Share