ਹੋਰ ਖਬਰਾਂ

ਰਾਜਪੁਰਾ - ਅੰਬਾਲਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਔਰਤ ਸਮੇਤ 3 ਮੌਤਾਂ

By Shanker Badra -- July 15, 2019 4:07 pm -- Updated:Feb 15, 2021

ਰਾਜਪੁਰਾ - ਅੰਬਾਲਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਔਰਤ ਸਮੇਤ 3 ਮੌਤਾਂ :ਪਟਿਆਲਾ : ਰਾਜਪੁਰਾ - ਅੰਬਾਲਾ ਕੌਮੀ ਸ਼ਾਹ ਮਾਰਗ 'ਤੇ ਐਸ.ਵਾਈ.ਐਲ. ਨਹਿਰ ਨੇੜੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਸੁਨੀਲ ਸੁਖੀਜਾ ਵਾਸੀ ਸਤਿਗੁਰੂ ਨਗਰ, ਲੁਧਿਆਣਾ ਆਪਣੀ ਰਿਸ਼ਤੇਦਾਰ ਸੂਰਜ ਕਾਂਤਾ ਵਾਸੀ ਦੁਰਗਾਪੁਰੀ ਹੈਬੋਵਾਲ, ਲੁਧਿਆਣਾ ਨਾਲ ਸਲੇਰਿਓ ਕਾਰ ਰਾਹੀਂ ਦਿੱਲੀ ਤੋਂ ਵਾਪਸ ਲੁਧਿਆਣਾ ਪਰਤ ਰਹੇ ਸਨ।

Rajpura - Ambala road Accident , woman including 3 death
ਰਾਜਪੁਰਾ - ਅੰਬਾਲਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਔਰਤ ਸਮੇਤ 3 ਮੌਤਾਂ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਪਰਿਵਾਰ ਕਾਰ 'ਚ ਸਵਾਰ ਹੋ ਕੇ ਦਿੱਲੀ ਤੋਂ ਵਾਪਸ ਲੁਧਿਆਣਾ ਪਰਤ ਰਹੇ ਸਨ। ਜਦੋਂ ਉਹ ਕੌਮੀ ਸ਼ਾਹ ਮਾਰਗ ਰਾਜਪੁਰਾ- ਅੰਬਾਲਾ ਰੋਡ 'ਤੇ ਐਸ.ਵਾਈ.ਐਲ. ਨਹਿਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਬਰਸਾਤ ਕਾਰਨ ਬਣੇ ਮਿੱਟੀ ਦੇ ਗਾਰੇ ਵਿਚ ਫਸ ਗਈ।

Rajpura - Ambala road Accident , woman including 3 death ਰਾਜਪੁਰਾ - ਅੰਬਾਲਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਔਰਤ ਸਮੇਤ 3 ਮੌਤਾਂ

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕਰਨਾਲ ਦੇ ਇੱਕ ਅਣਪਛਾਤੇ ਕਾਰ ਚਾਲਕ ਨੇ ਆਪਣੀ ਕਾਰ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਚਲਾਉਂਦਿਆਂ ਉਕਤ ਗਾਰੇ ਵਿਚ ਫਸੀ ਕਾਰ ਨਾਲ ਸਿੱਧੀ ਟੱਕਰ ਮਾਰ ਦਿੱਤੀ ਤੇ ਕਾਰ ਆਪਣੀ ਨੁਕਸਾਨੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

Rajpura - Ambala road Accident , woman including 3 death ਰਾਜਪੁਰਾ - ਅੰਬਾਲਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ , ਇੱਕ ਔਰਤ ਸਮੇਤ 3 ਮੌਤਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਇਸ ਵਿੱਚ ਮੈਂ ਕੀ ਕਰ ਸਕਦਾ : ਕੈਪਟਨ ਅਮਰਿੰਦਰ

ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਇਸ ਹਾਦਸੇ ਵਿਚ ਕਾਰ ਸਵਾਰ ਸੁਨੀਲ ਸੁਖੀਜਾ, ਸੂਰਜ ਕਾਂਤਾ ਅਤੇ ਕਾਰ ਕਢਵਾਉਣ ਗਏ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
-PTCNews