ਇਸ ਬਾਲ ਘਰ ਵਿੱਚ ਹੁੰਦਾ ਸੀ ਬੱਚੀਆਂ ਦਾ ਜਿਨਸੀ ਸ਼ੋਸ਼ਣ ,ਬੱਚੀਆਂ ਨੇ ਕੀਤਾ ਖ਼ੁਲਾਸਾ

By Shanker Badra - September 14, 2018 12:09 pm

ਇਸ ਬਾਲ ਘਰ ਵਿੱਚ ਹੁੰਦਾ ਸੀ ਬੱਚੀਆਂ ਦਾ ਜਿਨਸੀ ਸ਼ੋਸ਼ਣ ,ਬੱਚੀਆਂ ਨੇ ਕੀਤਾ ਖ਼ੁਲਾਸਾ:ਪਟਿਆਲਾ ਦੇ ਬਾਲ ਘਰ ਵਿੱਚ ਬੱਚੀਆਂ ਦੇ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਉਸ ਬਾਲ ਘਰ ਤੋਂ ਭੱਜ ਕੇ ਆਈਆਂ ਬੱਚੀਆਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।ਜਿਥੇ ਉਨ੍ਹਾਂ ਨਾਲ ਛੇੜਛਾੜ ਕੀਤੀ ਜਾਂਦੀ ਸੀ ਅਤੇ ਇਤਰਾਜ਼ਯੋਗ ਫ਼ਿਲਮਾਂ ਵਿਖਾਈਆਂ ਜਾਂਦੀਆਂ ਸਨ।

ਜਾਣਕਾਰੀ ਅਨੁਸਾਰ ਰਾਜਪੁਰਾ ਦੇ ਐਸਓਐਸ ਬਾਲ ਘਰ ਵਿੱਚੋਂ 5 ਬੱਚੀਆਂ ਭੱਜ ਆਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਰਾਂ ਦੇ ਘਰੋਂ ਬਰਾਮਦ ਕਰ ਲਿਆ ਗਿਆ।ਉਨ੍ਹਾਂ ਬੱਚੀਆਂ ਨੇ ਬਾਲ ਘਰ ਦੇ ਮੈਨੇਜਮੈਂਟ `ਤੇ ਦੋਸ਼ ਲਗਾਏ ਹਨ ਕਿ ਬਾਲ ਘਚ 'ਚ ਉਨ੍ਹਾਂ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।ਬੱਚੀਆਂ ਨੇ ਦੱਸਿਆ ਕਿ ਅਨਾਥ ਬੱਚਿਆਂ ਲਈ ਬਣਾਏ ਗਏ ਬਾਲ ਘਰ `ਚ ਨੌਜਵਾਨ ਲੜਕੇ ਵੀ ਰਹਿੰਦੇ ਹਨ ਜੋ ਕਿ ਉੱਥੇ ਰਹਿਣ ਵਾਲੀਆਂ ਕੁੜੀਆਂ ਦਾ ਸ਼ੋਸ਼ਣ ਕਰਦੇ ਹਨ।ਜਿਸ ਸਬੰਧੀ ਬੱਚੀਆਂ ਨੇ ਕਈ ਵਾਰ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਵੱਲੋਂ ਕੋਈ ਕਦਮ ਨਹੀ ਚੁੱਕਿਆ ਗਿਆ ਅਤੇ ਸ਼ਿਕਾਇਤ ਕਰਨ ਵਾਲੀਆਂ ਬੱਚੀਆਂ ਨੂੰ ਦੂਜੇ ਘਰ 'ਚ ਜੇਲ ਵਾਂਗ ਰੱਖ ਦਿੰਦੇ ਸਨ ਜਿਸ ਕਾਰਨ ਉਹ ਉੱਥੋਂ ਉੱਜਣ ਲਈ ਮਜਬੂਰ ਹੋ ਗਈਆਂ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਲ ਘਰ ਨੂੰ ਸੰਭਾਲਣ ਵਾਲੀਆਂ ਔਰਤਾਂ ਉਨ੍ਹਾਂ ਕੋਲੋਂ ਗ਼ਲਤ ਕੰਮ ਕਰਵਾਉਂਦੀਆਂ ਹਨ।ਜਿਸ ਦੇ ਲਈ ਉਨ੍ਹਾਂ ਨੂੰ ਗ਼ਲਤ ਕੰਮ ਕਰਵਾਉਣ ਲਈ ਮੈਨੇਜਮੈਂਟ ਦੀਆਂ ਔਰਤਾਂ ਵੱਲੋਂ ਬਾਹਰ ਵੀ ਲਿਜਾਇਆ ਜਾਂਦਾ ਹੈ।ਉਨ੍ਹਾਂ ਨੂੰ ਇਤਰਾਜ਼ਯੋਗ ਫ਼ਿਲਮਾਂ ਵਿਖਾਈਆਂ ਜਾਂਦੀਆ ਹਨ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਪਰ ਅਜੇ ਤੱਕ ਬੱਚੀਆਂ ਦੇ ਬਿਆਨਾਂ ਤੋਂ ਜਿਨਸੀ ਸ਼ੋਸ਼ਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।ਹਰ ਇੱਕ ਬੱਚੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੇਕਰ ਅਜਿਹਾ ਕੁੱਝ ਸਾਹਮਣੇ ਆਉਂਦਾ ਹੈ ਤਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
-PTCNews

adv-img
adv-img