Thu, Apr 25, 2024
Whatsapp

ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਇੱਕ ਬਜ਼ੁਰਗ ਨਾਲ ਹੋਈ ਲੁੱਟ-ਖੋਹ, ਢਾਈ ਲੱਖ ਰੁਪਏ ਝਪਟੇ

Written by  Joshi -- March 14th 2018 08:03 PM
ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਇੱਕ ਬਜ਼ੁਰਗ ਨਾਲ ਹੋਈ ਲੁੱਟ-ਖੋਹ, ਢਾਈ ਲੱਖ ਰੁਪਏ ਝਪਟੇ

ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਇੱਕ ਬਜ਼ੁਰਗ ਨਾਲ ਹੋਈ ਲੁੱਟ-ਖੋਹ, ਢਾਈ ਲੱਖ ਰੁਪਏ ਝਪਟੇ

ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਇੱਕ ਬਜ਼ੁਰਗ ਨਾਲ ਹੋਈ ਲੁੱਟ-ਖੋਹ, ਢਾਈ ਲੱਖ ਰੁਪਏ ਝਪਟੇ ਅੱਜ ਸ਼ਾਮ ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਇੱਕ ਬਜ਼ੁਰਗ ਨਾਲ ਹੋਈ ਲੁੱਟ-ਖੋਹ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੀੜਤ ਦੀ ਪਹਿਚਾਣ ਸੁਰਿੰਦਰ ਸਿੰਘ ਪਿੰਡ ਢੀਂਡਸਾ ਵਜੋਂ ਹੋਈ ਹੈ, ਜਿੰਨਾਂ ਕੋਲੋਂ ਬੈਂਕ ਵਿੱਚੋਂ ਢਾਈ ਲੱਖ ਰੁਪਏ ਖੋਹ ਕੇ ਦੋ  ਮੋਟਰ ਸਾਈਕਲ ਸਵਾਰ ਨੇ ਦੀ ਝੱਪਟ ਮਾਰ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ ਐਸ ਆਈ ਮਹਿੰਗਾ ਸਿੰਘ ਇੰਚਾਰਜ ਮੌਕੇ ਆਪਣੀ ਟੀਮ ਸਮੇਤ ਪਹੁੰਚੇ ਅਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਾਰੇ ਆਲੇ ਦੁਆਲੇ ਦੇ ਕੈਮਰਿਆਂ ਦੇ ਵਿਚੋਂ ਜਾਂਚ ਕੀਤੀ ਜਾ ਰਹੀ ਹੈ। ਕੀ ਸੀ ਮਾਮਲਾ? ਅੱਜ ਰਾਜਪੁਰਾ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਟੇਲ ਸਕੂਲ ਨਜਦੀਕ ਪਿੰਡ ਢੀਂਡਸਾ ਵਾਸੀ ਸੁਰਿੰਦਰ ਸਿੰਘ ਤੋਂ 2 ਲੱਖ 40 ਹਜਾਰ ਰੁਪਏ ਖੋਹ ਕੇ ਲੈ ਗਏ ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਐਸ ਬੀ ਆਈ ਬੈੰਕ ਮੇਨ ਬਰਾਂਚ ਨਜਦੀਕ ਐਲਪਸ ਸਿਨੇਮਾ ਤੋਂ ਆਪਣੀ ਚਾਰ ਐਫ ਡੀ ਵਿਚੋਂ ਇਕ ਐਫ ਡੀ ਦੇ ਪੈਸੇ ਦੋ ਲੱਖ ਚਾਲੀ ਹਜਾਰ ਰੁਪਏ ਕਢਾ ਕੇ ਵਾਪਸ ਆ ਰਿਹਾ ਸੀ ਤਾਂ ਪਟੇਲ ਸਕੂਲ ਕੋਲ ਦੋ ਮੋਟਰਸਾਈਕਲ ਸਵਾਰ ਦੋ ਮੁੰਡਿਆ ਨੇ ਮੇਰੇ ਕੋਲ ਰੁਪਏ ਨਾਲ ਭਰਿਆ ਬੈਗ ਖੋਹ ਲਿਆ ਜਿਸ ਵਿਚ ਰੁਪਈਏ ਦੇ ਨਾਲ ਤਿੰਨ ਐਫ ਡੀ ,ਅਧਾਰਕਾਰਡ ਅਤੇ ਕਈ ਜਰੂਰੀ ਕਾਗਜ ਸਨ। ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। —PTC News


Top News view more...

Latest News view more...