ਹੈਵਾਨੀਅਤ ਦੀ ਹੱਦ ਕੀਤੀ ਪਾਰ, ਪੈਸੇ ਨਾ ਮਿਲਣ ਕਾਰਨ 15 ਸਾਲਾ ਲੜਕੇ ਨਾਲ ਕੀਤਾ ਅਜਿਹਾ ਕੰਮ!!

rajpura

ਹੈਵਾਨੀਅਤ ਦੀ ਹੱਦ ਕੀਤੀ ਪਾਰ, ਪੈਸੇ ਨਾ ਮਿਲਣ ਕਾਰਨ 15 ਸਾਲਾ ਲੜਕੇ ਨਾਲ ਕੀਤਾ ਅਜਿਹਾ ਕੰਮ!!,ਰਾਮਪੁਰਾ: ਰਾਮਪੁਰਾ ‘ਚ ਅਜਿਹਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਰਾਮਪੁਰਾ ‘ਚ 15 ਸਾਲਾ ਲੜਕੇ ਨੂੰ ਅਗਵਾ ਕਰਕੇ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਗਵਾਕਾਰਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

crimeਸੂਤਰਾਂ ਅਨੁਸਾਰ ਇਹ ਲੜਕਾ ਬੀਤੇ ਦਿਨ ਦੀ ਸ਼ਾਮ ਤੋਂ ਲਾਪਤਾ ਸੀ ।ਲੜਕੇ ਦੀ ਪਹਿਚਾਣ ਦੁਸ਼ਯੰਤ ਵਜੋਂ ਹੋਈ ਹੈ, ਜੋ ਕਿ ਰਾਮਪੁਰਾ ਦਾ ਰਹਿਣ ਵਾਲਾ ਸੀ। ਜਿਸ ਤੋਂ ਬਾਅਦ ਅਗਵਾਕਾਰਾਂ ਪਰਿਵਾਰ ਵਾਲਿਆਂ ਤੋਂ 2 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ‘ਤੇ ਲੜਕੇ ਨੂੰ ਮੌਤ ਦੇ ਘਾਟ ਉਤਾਰਨ ਦੀ ਵੀ ਧਮਕੀ ਦਿੱਤੀ ਸੀ।

17 yearਲੜਕੇ ਦੇ ਪਿਤਾ ਨੇ ਬਦਮਾਸ਼ਾਂ ਨੂੰ ਫਿਰੌਤੀ ਦੀ ਰਕਮ ਘੱਟ ਕਰਨ ਬਾਰੇ ਕਿਹਾ ਸੀ, ਜਿਸ ‘ਤੇ ਉਹ 1.50 ਕਰੋੜ ਰੁਪਏ ਲੈਣ ਲਈ ਮੰਨ ਗਏ। ਜਦੋ ਲੜਕੇ ਦੇ ਪਿਤਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਦੋਸ਼ੀਆਂ ਨੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿੰਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।ਇਸ ‘ਚ ਇਕ ਰਾਮਪੁਰਾ ਦਾ ਅਤੇ ਦੂਜਾ ਲੁਧਿਆਣਾ ਦਾ ਹੈ।

—PTC News